ਸ਼ਿਮਲਾ—ਹਿਮਾਚਲ ਪ੍ਰਦੇਸ਼ ਨੌਜਵਾਨ ਕਾਂਗਰਸ ਨੇ ਸ਼ਨੀਵਾਰ ਨੂੰ 135ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ‘ਸੰਵਿਧਾਨ ਬਚਾਓ, ਲੋਕਤੰਤਰ ਬਚਾਓ’ ਤਹਿਤ ਮਸ਼ਾਲ ਜਲੂਸ ਕੱਢਿਆ। ਇਸ ਦੌਰਾਨ ਨੌਜਵਾਨ ਕਾਂਗਰਸ ਨੇ ਨਾਗਰਿਕ ਸੋਧ ਕਾਨੂੰਨ (ਸੀ.ਏ.ਏ) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ.ਆਰ.ਸੀ) ਖਿਲਾਫ ਸੂਬੇ ਭਰ ‘ਚ ਕਾਫੀ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੌਰਾਨ ਕਾਂਗਰਸ ਦੇ ਵੱਡੇ ਨੇਤਾ ਵੀ ਪਹੁੰਚੇ ਅਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ।
ਨੌਜਵਾਨ ਕਾਂਗਰਸ ਨੇ ਕੇਂਦਰ ਸਰਕਾਰ ਤੋਂ ਨਾਗਰਿਕਤਾ ਸੋਧ ਕਾਨੂੰਨ ਵਾਪਸ ਲੈਣ ਦੀ ਮੰਗ ਵੀ ਕੀਤੀ। ਸ਼ਿਮਲਾ ਸ਼ਹਿਰੀ ਨੌਜਵਾਨ ਦੇ ਪ੍ਰਧਾਨ ਬਰਿੰਦਕਰ ਬਾਂਸ਼ਟੂ ਦੀ ਅਗਵਾਈ ‘ਚ ਸਮਿਟ੍ਰੀ ਟਨਲ ਤੋਂ ਸੰਜੌਲੀ ਚੌਕ ਤੱਕ ਮਸ਼ਾਲ ਜਲੂਸ ਕੱਢਿਆ ਗਿਆ। ਇਸ ਦੌਰਾਨ ਸ਼ਿਮਲਾ ਗ੍ਰਾਮੀਣ ਦੇ ਵਿਧਾਇਕ ਵਿਕ੍ਰਮਾਦਿੱਤਿਯ ਸਿੰਘ ਵੀ ਪਹੁੰਚੇ। ਦੱਸਣਯੋਗ ਹੈ ਕਿ ਇਹ ਮਸ਼ਾਲ ਜਲੂਸ ਸੋਲਨ, ਬਿਲਾਸਪੁਰ , ਠਿਯੋਗ ਸਮੇਤ ਕਈ ਹੋਰ ਥਾਵਾਂ ‘ਤੇ ਕੱਢਿਆ ਗਿਆ।