ਸਮੱਗਰੀ
100 ਗ੍ਰਾਮ ਮੂੰਗ ਦਾਲ
100 ਗ੍ਰਾਮ ਛੋਲਿਆਂ ਦੀ ਦਾਲ
50 ਗ੍ਰਾਮ ਉੜਦ ਦੀ ਦਾਲ
ਸੋਇਆਬੀਨ – 50 ਗ੍ਰਾਮ
ਘਿਓ – 150 ਗ੍ਰਾਮ
250 ਗ੍ਰਾਮ ਸ਼ੱਕਰ
ਅੱਧਾ ਚੱਮਚ ਪਿਸੀ ਹੋਈ ਇਲਾਇਚੀ
ਵਿਧੀ
ਸਾਰੀਆਂ ਦਾਲਾਂ ਨੂੰ ਸਾਫ਼ ਕਰ ਲਵੋ। ਫ਼ਿਰ ਉਨ੍ਹਾਂ ਨੂੰ ਧੋਣ ਤੋਂ ਬਾਅਦ ਦੋ ਜਾਂ ਤਿੰਨ ਘੰਟਿਆਂ ਲਈ ਭਿਓਂ ਦਿਓ। ਇਸ ਦਾਲ ਨੂੰ ਮਿਕਸੀ ‘ਚ ਪੀਸ ਲਵੋ। ਸ਼ੱਕਰ ‘ਚ ਇੱਕ ਕੱਪ ਪਾਣੀ ਪਾ ਕੇ ਚਾਸ਼ਣੀ ਬਣਨ ਤਕ ਇਸ ਨੂੰ ਪਕਾਓ। ਤਿਆਰ ਚਾਸ਼ਣੀ ਨੂੰ ਵੱਖ ਕਰ ਲਵੋ।
ਇੱਕ ਕੜਾਹੀ ‘ਚ ਘਿਓ ਗਰਮ ਕਰ ਕੇ ਇਸ ‘ਚ ਪੀਸੀ ਹੋਈ ਦਾਲ ਪਾ ਦਿਓ। ਦਾਲ ਨੂੰ ਚੰਗੀ ਤਰ੍ਹਾਂ ਭੁੰਨ ਲਵੋ। ਖ਼ੁਸ਼ਬੂ ਆਉਣ ‘ਤੇ ਇਸ ‘ਚ ਚਾਸ਼ਣੀ ਮਿਲਾ ਦਿਉ। ਹਲਵੇ ਦੇ ਵਾਂਗ ਗਾੜ੍ਹਾ ਹੋਣ ਤਕ ਪਿਸੀ ਹੋਈ ਇਲਾਇਚੀ ਪਾ ਦਿਓ। ਤਿਆਰ ਹਲਵਾ ਖਾਣ ‘ਚ ਬਹੁਤ ਹੀ ਸੁਆਦੀ ਲੱਗਦਾ ਹੈ। ਹੁਣ ਗਰਮ ਗਰਮ ਹਲਵਾ ਸਰਵ ਕਰੋ।