ਸਮੱਗਰੀ
ਦੁੱਧ – ਇੱਕ ਲੀਟਰ
ਖੋਇਆ – ਇੱਕ ਕੱਪ
ਚਾਵਲ – ਇੱਕ ਕੱਪ
ਖੰਡ – ਤਿੰਨ ਵੱਡੇ ਚੱਮਚ
ਵਨੀਲਾ ਕਸਟਰਡ ਪਾਊਡਰ – ਤਿੰਨ ਚੱਮਚ
ਦੁੱਧ – ਇੱਕ ਟਿਨ
ਚੱਮਚ ਮਿਠਾਈ – 250 ਗ੍ਰਾਮ
ਹਰੀ ਇਲਾਇਚੀ ਪਾਊਡਰ – ਅੱਧਾ ਚੱਮਚ
ਬਦਾਮ ਅਤੇ ਪਿਸਤਾ – ਥੋੜ੍ਹਾ ਜਿਹਾ ਗਰਨਿਸ਼ ਕਰਨ ਲਈ
ਚਾਂਦੀ ਵਰਕ – ਜ਼ਰੂਰਤ ਮੁਤਾਬਿਕ
ਵਿਧੀ
ਖੀਰ ਬਣਾਉਣ ਲਈ ਦੁੱਧ ਨੂੰ ਇੱਕ ਵੱਡੇ ਭਾਂਡੇ ‘ਚ ਉਬਾਲ ਲਵੋ। ਫ਼ਿਰ ਉਸ ‘ਚ ਚਾਵਲ, ਖੋਇਆ, ਇਲਾਇਚੀ ਪਾਊਡਰ ਅਤੇ ਖੰਡ ਮਿਕਸ ਕਰੋ। ਇਸ ਨੂੰ ਹੌਲੀ ਗੈਸ ‘ਤੇ ਪਕਾਓ। ਹੁਣ ਇੱਕ ਕੱਪ ਦੁੱਧ ‘ਚ ਕਸਟਰਡ ਪਾਊਡਰ ਪਾ ਕੇ ਮਿਕਸ ਕਰੋ। ਹੁਣ ਇਸ ‘ਚ ਇੱਕ ਕੈਨ ਕੰਡੈਂਸਡ ਮਿਲਕ ਮਿਕਸ ਕਰੋ। ਉਸ ਨੂੰ ਇੱਕ ਪਿਆਲੇ ‘ਚ ਕੱਢ ਦਿਓ। ਉਪਰ ਤੋਂ ਕੱਟੇ ਹੋਏ ਬਦਾਮ ਅਤੇ ਪਿਸਤੇ ਛਿੜਕ ਦਿਓ। ਉਸ ਤੋਂ ਬਾਅਦ ਖੀਰ ‘ਚ ਚੱਮਚ ਮਿਠਾਈ ਨੂੰ ਪਾ ਦਿਓ। ਉੱਪਰ ਤੋਂ ਚਾਂਦੀ ਵਰਕ ਲਗਾਓ। ਤਿਆਰ ਹੈ ਤੁਹਾਡੀ ਨੂਰਜਹਾਨੀ ਖੀਰ।