ਇੱਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੋ ਲੋਕ ਦਫ਼ਤਰਾਂ ਵਿੱਚ ਬਹੁਤ ਜ਼ਿਆਦਾ ਆਪਣੇ ਕੰਮ ‘ਤੇ ਸਮਾਂ ਬਿਤਾਉਂਦੇ ਹਨ ਉਹਨਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੋ ਸਕਦੀ ਹੈ। ਅਜਿਹੇ ਲੋਕਾਂ ਨੂੰ ਹਿਡਨ BP ਹੋਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਰਹਿੰਦੀ ਹੈ। ਹਿਡਨ BP ਵਿੱਚ ਮਰੀਜ਼ ਨੂੰ BP ਦੀ ਸ਼ਿਕਾਇਤ ਤਾਂ ਰਹਿੰਦੀ ਹੈ, ਪਰ ਪਰੀਖਣ ਕਰਨ ‘ਤੇ ਰਿਪੋਰਟ ਆਮ ਰਹਿੰਦੀ ਹੈ। ਇਸ ਤਰ੍ਹਾਂ ਦੇ BP ਨੂੰ ਸਭ ਤੋਂ ਘਾਤਕ ਮੰਨਿਆ ਜਾਂਦਾ ਹੈ।
ਜਨਰਲ ਹਾਈਪਰਟੈਂਸ਼ਨ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਦੇ ਲਈ ਖੋਜਕਾਰਾਂ ਨੇ ਕੈਨੇਡਾ ਦੇ ਇੱਕ ਸੰਸਥਾਨ ਵਿੱਚ ਕੰਮ ਕਰਨ ਵਾਲੇ 35 ਸੌ ਲੋਕਾਂ ਨੂੰ ਸ਼ਾਮਿਲ ਕੀਤਾ। ਕੈਨੇਡਾ ਦੀ ਲਵਾਲ ਯੂਨੀਵਰਸਿਟੀ ਦੇ ਖੋਜਕਾਰਾਂ ਨੂੰ ਅਧਿਐਨ ਤੋਂ ਪਤਾ ਲੱਗਿਆ ਕਿ ਜੋ ਲੋਕ ਹਫ਼ਤੇ ਵਿੱਚ 49 ਘੰਟੇ ਤੋਂ ਜ਼ਿਆਦਾ ਕੰਮ ਕਰਦੇ ਸਨ ਉਹਨਾਂ ਵਿੱਚ ਹਿਡਨ ਹਾਈਪਰਟੈਂਸ਼ਨ ਦਾ ਖ਼ਤਰਾ 36 ਘੰਟੇ ਕੰਮ ਕਰਨ ਵਾਲਿਆਂ ਦੀ ਤੁਲਨਾ ਵਿੱਚ 70 ਫ਼ੀਸਦੀ ਜ਼ਿਆਦਾ ਦੇਖਿਆ ਗਿਆ। ਉਹਨਾਂ ਨੇ ਕਿਹਾ ਕਿ ਜੋ ਲੋਕ ਹਫ਼ਤੇ ਵਿੱਚ ਲਗਭਗ 50 ਘੰਟੇ ਤੋਂ ਘੱਟ ਕੰਮ ਕਰਦੇ ਹਨ ਉਹਨਾਂ ਦਾ ਬਲੱਡ ਪ੍ਰੈਸ਼ਰ ਵਧਣ ਦੀ ਸੰਭਾਵਨਾ 66 ਫ਼ੀਸਦੀ ਜ਼ਿਆਦਾ ਰਹਿੰਦੀ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਹਾਈ ਬਲੱਡ ਪ੍ਰੈਸ਼ਰ ਹਾਰਟ ਫ਼ੇਲ੍ਹ, ਸਟ੍ਰੋਕ ਜਿਹੀਆਂ ਕਈ ਜਾਨਲੇਵਾ ਬੀਮਾਰੀਆਂ ਲਈ ਜ਼ਿੰਮੇਦਾਰ ਹੁੰਦਾ ਹੈ। ਭਾਰਤ ਵਿੱਚ ਬਹੁਤ ਤੇਜ਼ੀ ਨਾਲ ਲੋਕ ਇਸ ਦੀ ਲਪੇਟ ਵਿੱਚ ਆ ਰਹੇ ਹਨ। ਕੁੱਝ ਸਮਾਂ ਪਹਿਲਾਂ ਪੂਰੇ ਦੇਸ਼ ਦੇ 18 ਸਾਲ ਤੋਂ ਜ਼ਿਆਦਾ ਉਮਰ ਦੇ 1.80 ਲੱਖ ਤੋਂ ਵਧੇਰੇ ਮਰੀਜ਼ਾ ਦੇ ਬਲੱਡ ਪ੍ਰੈਸ਼ਰ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਇਹ ਫ਼ੈਸਲਾ ਬਾਅਦ ਖੋਜਕਾਰਾਂ ਨੇ ਲਿਆ। ਵੱਖ-ਵੱਖ ਉਮਰ ਵਰਗ ਦੇ ਲੋਕ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਹੋ ਰਹੇ ਹਨ। ਹੌਲੀ-ਹੌਲੀ ਨੌਜਵਾਨ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ।
ਇੰਝ ਕਰੋ ਕੰਟਰੋਲ
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਕਸਰਤ ਕਰਨੀ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਕਸਰਤ ਨਹੀਂ ਕਰ ਸਕਦੇ ਤਾਂ ਤੁਸੀਂ ਵਾਕ ਵੀ ਕਰ ਸਕਦੇ ਹੋ। ਅਸਲ ਵਿੱਚ ਕਸਰਤ ਕਰਨ ਨਾਲ ਹਾਰਟਬੀਟ ਅਤੇ ਸਾਹ ਲੈਣ ਦੀ ਰਫ਼ਤਾਰ ਤੇਜ਼ ਹੁੰਦੀ ਹੈ। ਇਸ ਨਾਲ ਦਿਲ ਮਜ਼ਬੂਤ ਹੁੰਦਾ ਹੈ। ਮਤਲਬ ਇਹ ਖ਼ੂਨ ਦੀ ਸਪਲਾਈ ਵਿੱਚ ਸਹਾਇਤਾ ਕਰਦਾ ਹੈ।
ਵਜ਼ਨ ‘ਤੇ ਕਰੋ ਕਾਬੂ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬਲੱਡ ਪ੍ਰੈਸ਼ਰ ਨਾਲ ਸਾਡੇ ਭਾਰ ਦਾ ਸਿੱਧਾ ਸਬੰਧ ਹੁੰਦਾ ਹੈ ਜਿਹਨਾਂ ਦਾ ਭਾਰ ਜ਼ਿਆਦਾ ਹੁੰਦਾ ਹੈ ਉਹਨਾਂ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਇਸ ਲਈ ਤੁਸੀਂ ਆਪਣੇ ਭਾਰ ‘ਤੇ ਕੰਟਰੋਲ ਕਰੋ। ਨਾਲ ਹੀ ਭੋਜਨ ਵਿੱਚ ਨਮਕ ਦੀ ਵਰਤੋਂ ਘੱਟ ਤੋਂ ਘੱਟ ਕਰੋ।
ਕੰਬੋਜ