ਲਸਣ ਦੀ ਵਰਤੋਂ ਹਰ ਘਰ ‘ਚ ਕਿਸੇ ਨਾ ਕਿਸੇ ਰੂਪ ‘ਚ ਜ਼ਰੂਰ ਕੀਤੀ ਜਾਂਦੀ ਹੈ, ਚਾਹੇ ਉਹ ਸਬਜ਼ੀ ਹੋਵੇ ਜਾਂ ਕੁੱਝ ਹੋਰ। ਆਯੁਰਵੈਦ ‘ਚ ਲਸਣ ਨੂੰ ਮਹਾਂਔਸ਼ਧੀ ਕਿਹਾ ਗਿਆ ਹੈ। ਸਰਦੀ ਦੇ ਮੌਸਮ ‘ਚ ਬਹੁਤ ਸਾਰੇ ਲੋਕ ਲਸਣ ਦਾ ਆਚਾਰ ਖਾਣਾ ਵੀ ਪਸੰਦ ਕਰਦੇ ਹਨ ਜੋ ਸਵਾਦਲਾ ਹੋਣ ਦੇ ਨਾਲ-ਨਾਲ ਸਿਹਤ ਲਈ ਕਾਫ਼ੀ ਲਾਭਦਾਇੱਕ ਹੁੰਦਾ ਹੈ। ਲਸਣ ਐਂਟੀਸੈਪਟਿਕ, ਐਂਟੀ ਔਕਸੀਡੈਂਟ, ਐਂਟੀ ਬੈਕਟਰੀਆ, ਐਂਟੀ ਵਾਇਰਲ ਅਤੇ ਐਂਟੀਫ਼ੰਗਲ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਕਈ ਬਿਮਾਰੀਆਂ ਦਾ ਇਲਾਜ ਕਰਦੇ ਹਨ। ਲਸਣ ਦਾ ਆਚਾਰ ਖਾਣ ਨਾਲ ਤੁਹਾਡੇ ਮਾੜੇ ਕੋਲੇਸਟਰੋਲ ਨੂੰ ਘੱਟ ਕੀਤਾ ਜਾ ਸਕਦਾ ਹੈ ਜਿਸ ਦੀ ਸਹਾਇਤਾ ਨਾਲ ਪੇਟ ਦੀਆਂ ਸਮੱਸਿਆਵਾਂ ਜਿਵੇਂ ਬਦਹਜ਼ਮੀ, ਭੋਜਨ ਜ਼ਹਿਰ, ਕਬਜ਼, ਗੈਸ ਠੀਕ ਹੋ ਜਾਂਦੀਆਂ ਹਨ। ਇਸ ਆਚਾਰ ‘ਚ ਬੀਟਾ ਕੈਰੋਟਿਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਜੋ ਅੱਖਾਂ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ।
ਸ਼ਰੀਰਕ ਦਰਦ ਲਈ ਫ਼ਾਇਦੇਮੰਦ – ਲਸਣ ਦਾ ਆਚਾਰ ਖਾਣ ਨਾਲ ਸ਼ਰੀਰ ‘ਚ ਹੋਣ ਵਾਲੇ ਦਰਦ ਠੀਕ ਹੋ ਜਾਂਦੇ ਹਨ। ਇਹ ਆਚਾਰ ਗਠੀਏ, ਸਾਇਟਿਕਾ ਦਰਦ, ਜੋੜਾਂ ਦੇ ਦਰਦ, ਝੁਣਝੁਣੀ, ਹੱਡੀਆਂ ਦੇ ਦਰਦ ਆਦਿ ਨੂੰ ਠੀਕ ਕਰਨ ‘ਚ ਲਾਭਦਾਇੱਕ ਹੁੰਦਾ ਹੈ।
ਬਲੱਡ ਸ਼ੂਗਰ ਕੰਟਰੋਲ – ਲਸਣ ਦਾ ਆਚਾਰ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਦਰਅਸਲ ਇਸ ਆਚਾਰ ਅੰਦਰ ਕੁਦਰਤੀ ਇਨਸੁਲਿਨ ਮੌਜੂਦ ਹੁੰਦਾ ਹੈ ਜੋ ਬਲੱਡ ਸ਼ੂਗਰ ਨੂੰ ਨਿਯੰਤਰਿਤ ਕਰਨ ‘ਚ ਮਦਦ ਕਰਦਾ ਹੈ।
ਦਿਲ ਦੇ ਦੌਰੇ ਦੇ ਜੋਖ਼ਮ ਨੂੰ ਘਟਾਉਂਦੈ – ਲਸਣ ਦਾ ਆਚਾਰ ਦਿਲ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਦਿਲ ਦੇ ਦੌਰੇ (ਹਾਰਟ ਅਟੈਕ) ਦੇ ਜੋਖ਼ਮ ਨੂੰ ਘਟਾਉਂਦਾ ਹੈ ਅਤੇ ਖ਼ੂਨ ਦੇ ਸਰਕੂਲੇਸ਼ਨ ਵਿੱਚਲੀਆਂ ਰੁਕਾਵਟਾਂ ਨੂੰ ਠੀਕ ਕਰਨ ‘ਚ ਸਹਾਇਤਾ ਕਰਦਾ ਹੈ।
ਲਿਵਰ ਸਮਰਥਾ ਨੂੰ ਵਧਾਵੇ – ਚਰਬੀ ਦੇ ਜਿਗਰ ਦੇ ਪੱਧਰ ਨੂੰ ਘਟਾਉਣ ਲਈ ਲਸਣ ਦਾ ਆਚਾਰ ਫ਼ਾਇਦੇਮੰਦ ਹੁੰਦਾ ਹੈ। ਅਕਸਰ ਜੰਕ ਫ਼ੂਡ, ਸਿਗਰੇਟ, ਐਲਕੋਹਲ ਵਰਗੀਆਂ ਚੀਜ਼ਾਂ ਜਿਗਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਅਜਿਹੀ ਸਥਿਤੀ ‘ਚ ਲਸਣ ਦਾ ਆਚਾਰ ਜਿਗਰ ਦੀ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਇਨ੍ਹਾਂ ਚੀਜ਼ਾਂ ਨੂੰ ਹਜ਼ਮ ਕਰਨ ‘ਚ ਸਹਾਇਤਾ ਕਰਦਾ ਹੈ।
ਇਮਿਊਨ ਸਿਸਟਮ ਨੂੰ ਮਜ਼ਬੂਤ – ਲਸਣ ਦਾ ਆਚਾਰ ਪ੍ਰਤੀਰੋਧੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ। ਸਰਦੀ ਅਤੇ ਜੁਕਾਮ ‘ਚ ਇਸ ਦਾ ਸੇਵਨ ਕਰਨ ਨਾਲ ਸ਼ਰੀਰ ਨੂੰ ਗਰਮੀ ਮਿਲਦੀ ਹੈ ਅਤੇ ਜ਼ੁਕਾਮ ਘੱਟ ਹੋ ਜਾਂਦਾ ਹੈ। ਇਸ ਦੇ ਟੀ-ਬੈਕਟੀਰੀਆ ਅਤੇ ਐਂਟੀ ਵਾਇਰਲ ਗੁਣ ਮੌਸਮੀ ਰੋਗਾਂ ਤੋਂ ਲੋਕਾਂ ਨੂੰ ਬਚਾ ਕੇ ਰੱਖਦੇ ਹਨ।
ਸੂਰਜਵੰਸ਼ੀ