ਇੰਦੌਰ – ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਵਿਰਾਟ ਕੋਹਲੀ ਨੇ ਸ਼੍ਰੀ ਲੰਕਾ ਵਿਰੁੱਧ ਹੋਲਕਰ ਸਟੇਡੀਅਮ ‘ਚ ਖੇਡੇ ਗਏ ਦੂਜੇ T-20 ਮੈਚ ਦੌਰਾਨ ਸਿਰਫ਼ ਦੋ ਦੌੜਾਂ ਬਣਾਉਂਦੇ ਹੀ T-20 ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ ਚੋਟੀ ‘ਤੇ ਪਹੁੰਚ ਗਿਆ ਹੈ। ਵਿਰਾਟ ਕੋਹਲੀ ਤੋਂ ਪਹਿਲਾਂ ਇਹ ਸਥਾਨ ਰੋਹਿਤ ਸ਼ਰਮਾ ਦੇ ਨਾਂ ਸੀ। ਕਿਉਂਕਿ ਰੋਹਿਤ ਸ਼ਰਮਾ ਸ਼੍ਰੀ ਲੰਕਾ ਸੀਰੀਜ਼ ਤੋਂ ਆਰਾਮ ‘ਤੇ ਹੈ ਅਤੇ ਇਸ ਦੌਰਾਨ ਕੋਹਲੀ ਨੂੰ ਉਸ ਤੋਂ ਅੱਗੇ ਨਿਕਲਣ ਦਾ ਮੌਕਾ ਮਿਲ ਗਿਆ। ਕੋਹਲੀ ਨੇ 30 ਦੌੜਾਂ ਬਣਾ ਕੇ ਭਾਰਤੀ ਟੀਮ ਨੂੰ ਜਿੱਤ ਦੀ ਦਹਿਲੀਜ਼ ਤਕ ਵੀ ਪਹੁੰਚਾ ਦਿੱਤਾ।
T-20 ਦੇ ਟੌਪ ਸਕੋਰਰ
2,663 ਵਿਰਾਟ ਕੋਹਲੀ
2, 633 ਰੋਹਿਤ ਸ਼ਰਮਾ
2, 436 ਮਾਰਟਿਨ ਗਪਟਿਲ
2, 263 ਸ਼ੋਏਬ ਮਲਿਕ
2, 140 ਬ੍ਰੈਂਡਨ ਮੈਕਲਮ
ਵਿਰਾਟ ਕੋਹਲੀ ਇਸ ਦੇ ਨਾਲ ਹੀ ਬਤੌਰ ਕਪਤਾਨ T-20 ਇੰਟਰਨੈਸ਼ਨਲ ਮੈਚਾਂ ‘ਚ ਇੱਕ ਹਜ਼ਾਰ ਦੌੜਾਂ ਵੀ ਪੂਰੀਆਂ ਕਰ ਗਿਆ। ਕੋਹਲੀ ਨੇ ਦੂਜੇ T-20 ‘ਚ 17 ਗੇਂਦਾਂ ‘ਚ ਇੱਕ ਚੌਕਾ ਅਤੇ ਦੋ ਛੱਕੇ ਲਗਾ ਕੇ ਭਾਰਤੀ ਟੀਮ ਨੂੰ ਸੱਤ ਵਿਕਟਾਂ ਨਾਲ ਜਿੱਤ ਹਾਸਿਲ ਕਰਵਾਈ। ਕੋਹਲੀ ਨੇ ਸ਼੍ਰੀ ਲੰਕਾਈ ਗੇਂਦਬਾਜ਼ ਲਾਹਿਰੂ ਕੁਮਾਰਾ ਦੀ ਆਖ਼ਰੀ ਗੇਂਦ ‘ਤੇ ਛੱਕਾ ਲਗਾ ਕੇ ਭਾਰਤੀ ਟੀਮ ਨੂੰ ਜਿੱਤ ਹਾਸਿਲ ਕਰਵਾਈ।