ਤੁਸੀਂ ਪਾਸਤਾ ਖਾਣ ਦਾ ਸ਼ੋਂਕ ਰੱਖਦੇ ਹੋ ਤਾਂ ਤੁਹਾਨੂੰ ਸਿਜਲਿੰਗ ਪਾਸਤਾ ਬਹੁਤ ਹੀ ਪਸੰਦ ਆਵੇਗਾ। ਇਹ ਉਹ ਇਟਾਲੀਅਨ ਪਾਸਤਾ ਹੈ ਜਿਸ ਨੂੰ ਸਿਜ਼ਲਰ ਪਲੇਟ ‘ਚ ਰੱਖ ਕੇ ਬਣਾਇਆ ਜਾਂਦਾ ਹੈ। ਇਹ ਬਣਾਉਣ ‘ਚ ਬਹੁਤ ਹੀ ਸੌਖਾ ਹੁੰਦਾ ਹੈ। ਜੇਕਰ ਤੁਸੀਂ ਵੈਜੀਟੇਰੀਅਨ ਹੋ ਤਾਂ ਤੁਸੀਂ ਇਸ ‘ਚ ਚਿਕਨ ਸੌਸੇਜ ਦੀ ਵਰਤੋਂ ਨਾ ਕਰੋ। ਪਰ ਜੇਕਰ ਤੁਸੀਂ ਨੌਨ ਵੈੱਜ ਪਸੰਦ ਕਰਦੇ ਹੋ ਤਾਂ ਤੁਹਾਨੂੰ ਸਿਜ਼ਲਿੰਗ ਪਾਸਤਾ ਬਹੁਤ ਪਸੰਦ ਆਵੇਗਾ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ
ਪਾਸਤਾ ਉਬਲਿਆ ਹੋਇਆ ਕੁਆਰਟਰ ਪੈਕੇਟ, ਸ਼ਿਮਲਾ ਮਿਰਚ ਇੱਕ ਪੀਸ, ਪਿਆਜ਼ ਇੱਕ ਕੱਟਿਆ ਹੋਇਆ, ਤੇਲ 2 ਵੱਡੇ ਚੱਮਚ, ਲੂਣ ਸੁਆਦ ਅਨੁਸਾਰ, ਮਸਟਰਡ ਸੌਸ ਇੱਕ ਛੋਟਾ ਚੱਮਚਾ, ਗਾਜਰ ਇੱਕ ਕਟੀ ਹੋਈ। ਫ਼ਰੈਂਚ ਬੀਨਜ਼ ਕੱਟੇ ਹੋਏ ਛੇ, ਕਾਲੀ ਮਿਰਚ ਪਾਊਡਰ ਸੁਆਦ ਅਨੁਸਾਰ, ਚਿਕਨ ਸੌਸੇਜਿਜ਼ ਦੋ ਜਾਂ ਤਿੰਨ, ਬੰਦਗੋਭੀ ਇੱਕ, ਆਲੂ ਦੋ ਜਾਂ ਤਿੰਨ ਕੱਟੇ ਹੋਏ। ਮੱਖਣ ਦੋ ਵੱਡੇ ਚੱਮਚ।
ਵਿਧੀ – ਇੱਕ ਪੈਨ ‘ਚ ਦੋ ਚੱਮਚ ਤੇਲ ਗਰਮ ਕਰੋ, ਇਸ ‘ਚ ਪਿਆਜ਼ ਅਤੇ ਸ਼ਿਮਲਾ ਮਿਰਚ ਪਾਓ। ਫ਼ਿਰ ਇਸ ‘ਚ ਲੂਣ ਪਾ ਕੇ ਦੋ ਮਿੰਟ ਤਕ ਭੁੰਨੋ। ਉਸ ਤੋਂ ਬਾਅਦ ਪੈਨ ‘ਚ ਮਸਟਰਡ ਸੌਸ ਪਾਓ ਅਤੇ ਥੋੜ੍ਹਾ ਪਾਣੀ ਪਾ ਕੇ ਮਿਲਾਓ। ਹੁਣ ਇਸ ਨੂੰ ਕੱਢ ਕੇ ਇੱਕ ਭਾਂਡੇ ‘ਚ ਰੱਖ ਲਵੋ। ਫ਼ਿਰ ਇੱਕ ਪੈਨ ‘ਚ ਤੇਲ ਪਾ ਕੇ ਗਰਮ ਕਰੋ। ਇਸ ‘ਚ ਗਾਜਰ, ਫ਼ਰੈਂਚ ਬੀਨਜ਼, ਇੱਕ ਛੋਟਾ ਚੱਮਚ ਤੇਲ, ਲੂਣ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਭੁੰਨ ਲਵੋ। ਹੁਣ ਇਸ ਨੂੰ ਇੱਕ ਦੂਜੇ ਭਾਂਡੇ ‘ਚ ਕੱਢ ਲਵੋ। ਸੌਸੇਜਿਜ਼ ਦੇ ਤਿਰਛੇ ਆਕਾਰ ਦੇ ਸਲਾਈਸ ਕੱਟੋ ਅਤੇ ਭੂਰਾ ਹੋਣ ਤਕ ਭੁੰਨੋ। ਹੁਣ ਬੰਦਗੋਭੀ ਦੇ ਤਿੰਨ ਪੱਤੇ ਕੱਢ ਕੇ ਰੱਖੋ। ਪੈਨ ‘ਚ ਪਕਿਆ ਪਾਸਤਾ ਅਤੇ ਥੋੜ੍ਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਗਰਮ ਕਰੋ। ਸਿਜ਼ਲਰ ਪਲੇਟ ਨੂੰ ਲਕੜੀ ਦੇ ਬੇਸ ‘ਤੇ ਰੱਖੋ। ਬੰਦਗੋਭੀ ਦੇ ਪੱਤੇ ਸਿਜ਼ਲਰ ਪਲੇਟ ‘ਤੇ ਰੱਖੋ। ਇੱਕ ਪੱਤੇ ‘ਤੇ ਪਾਸਤਾ ਰੱਖੋ ਅਤੇ ਦੂਜੇ ਪੱਤੇ ‘ਤੇ ਸਬਜ਼ੀਆਂ ਰੱਖੋ, ਤੀਜੇ ਪੱਤੇ ‘ਤੇ ਸੌਸੇਜਿਜ਼ ਰੱਖੋ। ਪਟੇਟੋ ਫ਼ਿੰਗਰਜ਼ ਅਤੇ ਸ਼ਿਮਲਾ ਮਿਰਚ ਪਿਆਜ਼ ਨੂੰ ਰੱਖੋ। ਉਸ ਤੋਂ ਬਾਅਦ ਇਸ ‘ਤੇ ਮੱਖਣ ਲਗਾ ਕੇ ਸਰਵ ਕਰੋ।