ਸੈਂਡਵਿਚ ਖਾਣ ‘ਚ ਬਹੁਤ ਹੀ ਸੁਆਦ ਹੁੰਦਾ ਹੈ, ਪਰ ਜੇਕਰ ਇਸ ‘ਚ ਮਸਾਲਾ ਪਾ ਦਿੱਤਾ ਜਾਵੇਂ ਤਾਂ ਇਸ ਦਾ ਸੁਆਦ ਹੋਰ ਵੀ ਵੱਧ ਜਾਂਦਾ ਹੈ। ਸੈਂਡਵਿਚ ਮਸਾਲਾ ਬਣਾਉਣਾ ਬਹੁਤ ਹੀ ਸੌਖਾ ਹੁੰਦਾ ਹੈ। ਇਸ ਨੂੰ ਬਣਾਉਣ ਲਈ ਰਸੋਈ ‘ਚ ਰੱਖੇ ਮਸਾਲਿਆਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਬਣਾਉਣ ਅਤੇ ਪਕਾਉਣ ‘ਚ 5-5 ਮਿੰਟ ਦਾ ਸਮਾਂ ਲਗਦਾ ਹੈ। ਆਓ ਜਾਣਦੇ ਹਾਂ ਸੈਂਡਵਿਚ ਮਸਾਲਾ ਪਾਊਡਰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ: ਅੱਧਾ ਕੱਪ ਜ਼ੀਰਾ, ਦੋ ਚੱਮਚ ਲੌਂਗ, ਦੋ ਚੱਮਚ ਕਾਲੀ ਮਿਰਚ ਪਾਊਡਰ, ਸੌਂਫ਼ ਚਾਰ ਚੱਮਚ, ਲੂਣ ਸੁਆਦ ਅਨੁਸਾਰ, ਅੰਬਚੂਰ ਦੋ ਚੱਮਚ।
ਵਿਧੀ: ਸਭ ਤੋਂ ਪਹਿਲਾਂ ਤਵੇ ‘ਤੇ ਜ਼ੀਰਾ ਪਾ ਕੇ ਭੁੰਨ ਲਵੋ। ਫ਼ਿਰ ਸਾਰੀਆਂ ਸਮੱਗਰੀਆਂ ਨੂੰ ਮਿਲਾ ਕੇ ਮਿਕਸੀ ‘ਚ ਪੀਸ ਲਵੋ। ਹੁਣ ਇਸ ਨੂੰ ਤੁਸੀਂ ਏਅਰ ਟਾਈਟ ਜਾਰ ‘ਚ ਬੰਦ ਕਰ ਕੇ ਇਸ ਦੀ ਵਰਤੋਂ ਕਰ ਸਕਦੇ ਹੋ।