ਜੇਕਰ ਤੁਹਾਨੂੰ ਆਪਣਾ ਸ਼ਰੀਰ ਬਹੁਤ ਭਾਰਾ-ਭਾਰਾ ਲਗਦਾ ਹੈ ਜਾਂ ਕਹੋ ਕਿ ਤੁਹਾਨੂੰ ਬਹੁਤ ਭਾਰੀਪਨ ਮਹਿਸੂਸ ਹੁੰਦਾ ਹੈ, ਤੁਹਾਡੀ ਪਿੰਡਲੀਆਂ ‘ਚ ਦਰਦ ਰਹਿੰਦਾ ਹੈ ਅਤੇ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਹੀ ਤੁਸੀਂ ਖ਼ੁਦ ਨੂੰ ਥਕਿਆ-ਹਾਰਿਆ ਮੰਨ ਲੈਂਦੇ ਹੋ ਤਾਂ ਇਹ ਸਾਰੀਆਂ ਗੱਲਾਂ ਇਸ ਗੱਲ ਦਾ ਸੰਕੇਤ ਹਨ ਕਿ ਤੁਹਾਡੇ ਸ਼ਰੀਰ ‘ਚ ਵਾਇਟਾਮਿਨ D ਦੀ ਕਮੀ ਹੋ ਰਹੀ ਹੈ।
ਆਮਤੌਰ ‘ਤੇ ਅਸੀਂ ਇਹੋ ਜਾਣਦੇ ਹਾਂ ਕਿ ਵਾਇਟਾਮਿਨ D ਦੀ ਕਮੀ ਕਾਰਣ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਇਹ ਗੱਲ ਇੱਕਦਮ ਸੱਚ ਹੈ। ਪਰ ਹੱਡੀਆਂ ਕਮਜ਼ੋਰ ਹੋ ਰਹੀਆਂ ਹਨ, ਇਸ ਗੱਲ ਦੀ ਪਛਾਣ ਕਿਵੇਂ ਕਰੀਏ ਇਹ ਜ਼ਿਆਦਾ ਸਾਨੂੰ ਸਮਝ ਨਹੀਂ ਆਉਂਦਾ। ਦਰਅਸਲ, ਜੇਕਰ ਤੁਹਾਡੇ ਸ਼ਰੀਰ ਦੇ ਜੋੜਾਂ ‘ਚ ਦਰਦ ਹੋਵੇ ਜਾਂ ਕੋਈ ਕੰਮ ਕਰਦੇ ਅਤੇ ਝੁਕਦੇ ਹੋਏ ਜੋੜਾਂ ‘ਚ ਆਵਾਜ਼ ਆਵੇ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਰਹੀਆਂ ਹਨ। ਨਾਲ ਹੀ ਉੱਪਰ ਦੱਸੇ ਗਏ ਲੱਛਣ ਵੀ ਇਸ ਗੱਲ ਦਾ ਸੰਕੇਤ ਹਨ ਕਿ ਸ਼ਰੀਰ ‘ਚ ਵਾਇਟਾਮਿਨ ਦੀ ਕਮੀ ਬਹੁਤ ਜ਼ਿਆਦਾ ਹੋ ਚੁੱਕੀ ਹੈ।
ਜ਼ਿਆਦਾਤਰ ਮਾਹਿਰਾਂ ਦੇ ਸਾਹਮਣੇ ਇਹ ਸਵਾਲ ਆਉਂਦਾ ਹੈ ਕਿ ਹੱਡੀਆਂ ਕਮਜ਼ੋਰ ਹੋ ਰਹੀਆਂ ਹਨ ਤਾਂ ਤੁਸੀਂ ਕੈਲਸ਼ੀਅਮ ਦਿਓ, ਵਾਇਟਾਮਿਨ D ਕਿਉਂ? ਜੇਕਰ ਤੁਹਾਡੇ ਮਨ ‘ਚ ਇਸ ਤਰ੍ਹਾਂ ਦੀ ਕੋਈ ਸ਼ੰਕਾ ਹੋਵੇ ਤਾਂ ਜਾਣ ਲਓ ਕਿ ਜਦੋਂ ਤਕ ਤੁਹਾਡੇ ਸ਼ਰੀਰ ‘ਚ ਵਾਇਟਾਮਿਨ D ਦੀ ਕਮੀ ਰਹੇਗੀ ਓਦੋਂ ਤਕ ਤੁਹਾਡੇ ਸ਼ਰੀਰ ਨੂੰ ਕੈਲਸ਼ੀਅਮ ਖਾਣ ਦਾ ਵੀ ਪੁਰਾ ਲਾਭ ਨਹੀਂ ਮਿਲੇਗਾ ਕਿਉਂਕਿ ਇਹ ਗੱਲ ਕਈ ਵੱਖਰੀਆਂ-ਵੱਖਰੀਆਂ ਖੋਜਾਂ ‘ਚ ਸਾਬਿਤ ਹੋ ਚੁੱਕੀ ਹੈ ਕਿ ਕੈਲਸ਼ੀਅਮ ਦਾ ਪੂਰਾ ਪੋਸ਼ਣ ਪ੍ਰਾਪਤ ਕਰਨ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਵਾਇਟਾਮਿਨ D ਬਹੁਤ ਹੀ ਜ਼ਰੂਰੀ ਹੈ। ਸ਼ਰੀਰ ‘ਚ ਵਾਇਟਾਮਿਨ D ਦੀ ਕਮੀ ਕਾਰਣ ਸਿਰਫ਼ ਕਮਜ਼ੋਰੀ ਅਤੇ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਹੀ ਨਹੀਂ ਹੁੰਦੀਆਂ ਸਗੋਂ ਬੱਚਿਆਂ ‘ਚ ਇਸ ਦੀ ਕਮੀ ਕਾਰਣ ਉਨ੍ਹਾਂ ਦੇ ਦਿਮਾਗ਼ ਦਾ ਸਹੀ ਵਿਕਾਸ ਨਹੀਂ ਹੋ ਪਾਉਂਦਾ ਹੈ ਅਤੇ ਵੱਡਿਆਂ ‘ਚ ਬਹੁਤ ਜ਼ਿਆਦਾ ਕਮੀ ਹੋਣ ‘ਤੇ ਵਿਅਕਤੀ ਦੇ ਡਿਪ੍ਰੈਸ਼ਨ ‘ਚ ਜਾਣ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ।
ਸੂਰਜਵੰਸ਼ੀ