ਛੁਆਰੇ ਬਹੁਤ ਹੀ ਪੌਸ਼ਟਿਕ ਹੁੰਦੇ ਹਨ। ਛੁਆਰੇ ਖੁਸ਼ਕ ਫ਼ਲਾਂ ‘ਚ ਗਿਣੇ ਜਾਂਦੇ ਹਨ। ਠੰਡ ‘ਚ ਇਸ ਨੂੰ ਖਾਣਾ ਬਿਹਤਰ ਮੰਨਿਆ ਜਾਂਦਾ ਹੈ। ਇਸ ਲਈ ਸਰਦੀਆਂ ‘ਚ ਸ਼ਰੀਰ ਨੂੰ ਸ਼ਕਤੀ ਦੇਣ ਲਈ ਮੇਵਿਆਂ ਦੇ ਨਾਲ ਛੁਆਰੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਛੁਆਰੇ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ।
ਭੁੱਖ ਵਧਾਉਂਦੇ ਨੇ ਛੁਆਰੇ – ਭੁੱਖ ਵਧਾਉਣ ‘ਚ ਵੀ ਛੁਆਰੇ ਬੇਹੱਦ ਲਾਭਦਾਇਕ ਹੁੰਦੇ ਹਨ। ਭੁੱਖ ਨਾ ਲੱਗਦੀ ਹੋਵੇ ਤਾਂ ਛੁਆਰਿਆਂ ਨੂੰ ਦੁੱਧ ‘ਚ ਪਕਾਓ। ਉਸ ਨੂੰ ਥੋੜ੍ਹੀ ਦੇਰ ਪੱਕਣ ਤੋਂ ਬਾਅਦ ਠੰਡਾ ਕਰ ਕੇ ਪੀਸ ਲਓ। ਇਹ ਦੁੱਧ ਬਹੁਤ ਪੌਸ਼ਟਿਕ ਹੁੰਦਾ ਹੈ, ਇਸ ਨਾਲ ਭੁੱਖ ਵਧਦੀ ਹੈ।
ਊਰਜਾ ਦਿੰਦੇ ਨੇ ਛੁਆਰੇ – ਸ਼ਰੀਰ ਨੂੰ ਚੁਸਤ ਰੱਖਣ ਲਈ ਤੁਸੀਂ ਚਾਰ ਛੁਆਰਿਆਂ ਦੇ ਬੀਜ ਕੱਢ ਕੇ ਇੱਕ ਚੁਟਕੀ ਕੇਸਰ ਅਤੇ ਲੋੜ ਮੁਤਾਬਿਕ ਖੰਡ ਨੂੰ 500 ਮਿ.ਲੀ. ਦੁੱਧ ‘ਚ ਮਿਲਾ ਕੇ ਉਬਾਲ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ। ਇਹ ਸ਼ਰੀਰ ਨੂੰ ਊਰਜਾ ਪ੍ਰਦਾਨ ਕਰੇਗਾ।
ਦਿਲ ਦੇ ਰੋਗਾਂ ਤੋਂ ਦਿਵਾਏ ਨਿਜਾਤ – ਛੁਆਰਿਆਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਦਿਲ ਨਾਲ ਸੰਬੰਧਤ ਰੋਗ ਨਹੀਂ ਹੁੰਦੇ। ਇਸ ਦੇ ਨਾਲ ਹੀ ਖ਼ੂਨ ਦੀ ਕਮੀ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
ਬਲੱਡ ਪ੍ਰੈਸ਼ਰ ਰੱਖੇ ਕੰਟਰੋਲ – ਛੁਆਰੇ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ। ਰੋਜ਼ਾਨਾ ਦੋ ਜਾਂ ਚਾਰ ਛੁਆਰਿਆਂ ਖਾਣ ਨਾਲ ਕਬਜ਼ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
ਬਵਾਸੀਰ ਦੀ ਸਮੱਸਿਆ ਤੋਂ ਦੇਣ ਛੁਟਕਾਰਾ – ਬਵਾਸੀਰ ਦੀ ਸਮੱਸਿਆ ਅੱਜਕਲ੍ਹ ਆਮ ਸਮੱਸਿਆ ਬਣਦੀ ਜਾ ਰਹੀ ਹੈ, ਪਰ ਇਹ ਇੱਕ ਬੇਹੱਦ ਗੰਭੀਰ ਬੀਮਾਰੀ ਹੈ। ਇਸ ਤੋਂ ਛੁਟਕਾਰਾ ਪਾਉਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ ਪਰ ਜੇਕਰ 4-5 ਛੁਆਰਿਆਂ ਨੂੰ ਦੁੱਧ ‘ਚ ਉਬਾਲ ਕੇ ਪੀਣ ਨਾਲ ਤੁਹਾਨੂੰ ਬਹੁਤ ਵਧੀਆ ਨਤੀਜੇ ਮਿਲ ਸਕਦੇ ਹਨ। ਅਜਿਹਾ ਕਰਨ ਦੇ ਨਾਲ ਬਵਾਸੀਰ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਸੂਰਜਵੰਸ਼ੀ