ਅੱਜਕੱਲ੍ਹ ਬੱਚਿਆਂ ਨੂੰ ਹੀ ਨਹੀਂ ਬਲਕਿ ਵੱਡਿਆਂ ਨੂੰ ਵੀ ਚਾਈਨੀਜ਼ ਸਨੈਕਸ ਬਹੁਤ ਪਸੰਦ ਹੁੰਦੇ ਹਨ। ਲੋਕ ਇਨ੍ਹਾਂ ਨੂੰ ਬਹੁਤ ਖ਼ੁਸ਼ ਹੋ ਕੇ ਖਾਂਦੇ ਹਨ। ਇਨ੍ਹਾਂ ਹੀ ਨਹੀਂ ਇਹ ਬਹੁਤ ਜਲਦੀ ਬਣ ਵੀ ਜਾਂਦੇ ਹਨ। ਇਨ੍ਹਾਂ ‘ਚੋਂ ਹੀ ਇੱਕ ਹੈ ਕ੍ਰਿਸਪੀ ਫ਼ਰਾਈਡ ਨੂਡਲਜ਼। ਇਨ੍ਹਾਂ ਨੂੰ ਸ਼ਾਮ ਦੀ ਚਾਹ ਦੇ ਨਾਲ ਵੀ ਬਣਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
– ਨੂਡਲਜ਼ ਦਾ ਇੱਕ ਪੈਕਟ
– ਦੋ ਗਾਜਰਾਂ
– ਛੇ ਟਮਾਟਰ
– ਚਾਰ ਜਾਂ ਪੰਜ ਪਿਆਜ਼
– ਬੀਨਜ਼ (ਇੱਕ ਕੱਪ)
– ਦੋ ਸ਼ਿਮਲਾ ਮਿਰਚਾਂ
– ਨਮਕ ਮਿਰਚ ਸੁਆਦ ਮੁਤਾਬਿਕ
– ਟਮੇਟੋ ਸੌਸ (ਚਾਰ ਚੱਮਚ)
– ਚਿਲੀ ਸੌਸ (ਦੋ ਚੱਮਚ)
– ਮਿਕਸਡ ਹਰਬਜ਼
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਨੂਡਲਜ਼ ਨੂੰ ਫ਼ਰਾਈ ਕਰ ਲਓ। ਹੁਣ ਵੈੱਜ ਸੌਸ ਬਣਾਉਣ ਦੇ ਲਈ ਟਮਾਟਰ ਨੂੰ ਛਾਣ ਕੇ ਉਬਾਲ ਲਓ। ਗਾਜਰ, ਪਿਆਜ਼, ਬੀਨਜ਼ ਅਤੇ ਸ਼ਿਮਲਾ ਮਿਰਚ ਨੂੰ ਲੰਬਾ ਕੱਟ ਕੇ ਉਬਾਲੋ। ਹੁਣ ਉਬਲੀਆਂ ਸਬਜ਼ਿਆਂ ਨੂੰ ਥੋੜ੍ਹਾ ਜਿਹਾ ਮੱਖਣ ਪਾ ਕੇ ਫ਼ਰਾਈ ਕਰ ਲਓ ਅਤੇ ਸੁਆਦ ਅਨੁਸਾਰ ਨਮਕ ਪਾਓ। ਸਾਰੀਆਂ ਸਬਜ਼ਿਆਂ ਨੂੰ ਟਮਾਟਰ ਦੀ ਗ੍ਰੇਵੀ ‘ਚ ਪਾ ਕੇ ਉਬਾਲ ਲਓ ਅਤੇ ਹਰਬਜ਼ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਸੌਸ ਨੂੰ ਫ਼ਰਾਈਡ ਨੂਡਲਜ਼ ਨਾਲ ਗਰਮ-ਗਰਮ ਸਰਵ ਕਰੋ।