ਜਲੰਧਰ – ਕ੍ਰਿਕਟ ਭਾਰਤ ‘ਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲਾ ਖੇਡ ਬਣ ਗਿਆ ਹੈ ਅਤੇ ਨਾਲ ਹੀ ਅਸੀਂ ਤੁਹਾਨੂੰ ਭਾਰਤੀ ਕ੍ਰਿਕਟ ਟੀਮ ਦੇ ਕੁੱਝ ਅਜਿਹੇ ਖਿਡਾਰੀਆਂ ਦੇ ਬਾਰੇ ‘ਚ ਦੱਸਾਂਗੇ ਜੋ ਆਪਣੇ ਖਾਣ-ਪੀਣ ਦੇ ਮਾਮਲੇ ‘ਚ ਅਲੱਗ ਤਰੀਕੇ ਨਾਲ ਰਹਿੰਦੇ ਹਨ।
ਪੰਜ ਅਜਿਹੇ ਖਿਡਾਰੀ ਹਨ ਜੋ ਸ਼ਾਕਾਹਾਰੀ ਹਨ
ਮਹਿੰਦਰ ਸਿੰਘ ਧੋਨੀ – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਗੱਲ ਕਰਦੇ ਹਾਂ ਜੋ ਸ਼ੁੱਧ ਸ਼ਾਕਾਹਾਰੀ ਹਨ। ਧੋਨੀ ਦਾ ਪਹਿਲਾਂ ਖਾਣ-ਪੀਣਾ ਮਾਂਸਾਹਾਰੀ ਹੁੰਦਾ ਸੀ ਫ਼ਿਰ ਮੀਟ ਮਾਸ ਛੱਡ ਕੇ ਹੁਣ ਉਹ ਸ਼ੁੱਧ ਸ਼ਾਕਾਹਾਰੀ ਖਾਣਾ ਹੀ ਖਾਂਦੇ ਹਨ ਕਿਉਂਕਿ ਉਹ ਆਪਣੀ ਸਹਿਤ ਦਾ ਬਹੁਤ ਧਿਆਨ ਰੱਖਦੇ ਹਨ।
ਵਰਿੰਦਰ ਸਹਿਵਾਗ – ਭਾਰਤੀ ਟੀਮ ਦੇ ਸਾਬਕਾ ਓਪਨਰ ਬੱਲੇਬਾਜ਼ ਵਰਿੰਦਰ ਸਹਿਵਾਗ ਜਿਸ ਨੇ ਆਪਣੇ ਟੈੱਸਟ ਕ੍ਰਿਕਟ ‘ਚ ਤਿਹਰਾ ਸੈਂਕੜਾ ਲਗਾਇਆ ਸੀ, ਨੂੰ ਬੀੜੀ ਸਿਗਰਟ ਤੋਂ ਸਖ਼ਤ ਨਫ਼ਰਤ ਹੈ। ਖਾਣ ਦੇ ਮਾਮਲੇ ‘ਚ ਵੀ ਇਹ ਸ਼ੁੱਧ ਖਾਣਾ ਪਸੰਦ ਕਰਦੇ ਹਨ ਨਾਲ ਹੀ ਇਹ ਇਹ ਸਭ ਤੋਂ ਜ਼ਿਆਦਾ ਸ਼ੁੱਧ ਸ਼ਾਕਾਹਾਰੀ ਖਾਣਾ ਖਾਂਦੇ ਹਨ।
ਕਪਤਾਨ ਵਿਰਾਟ ਕੋਹਲੀ – ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਖਾਣ ਦੇ ਮਾਮਲੇ ‘ਚ ਆਪਣੇ ਦਿਲ ਦੀ ਸੁਣਦੇ ਹਨ। ਵਿਰਾਟ ਨੇ ਆਪਣੀ ਬੱਲੇਬਾਜ਼ੀ ਨਾਲ ਕਈ ਰਿਕਾਰਡ ਬਣਾਏ ਹਨ। ਕੋਹਲੀ ਪਹਿਲਾਂ ਹਰ ਤਰ੍ਹਾਂ ਦਾ ਖਾਣਾ ਖਾਂਦੇ ਸਨ, ਪਰ ਜਦੋਂ ਤੋਂ ਉਹ ਆਪਣੀ ਸਹਿਤ ‘ਤੇ ਧਿਆਨ ਦੇਣ ਲੱਗੇ ਹਨ ਤਾਂ ਉਹ ਜ਼ਿਆਦਾਤਰ ਸ਼ਾਕਾਹਾਰੀ ਭੋਜਨ ਦਾ ਸੇਵਨ ਹੀ ਕਰ ਰਹੇ ਹਨ।
ਰੋਹਿਤ ਸ਼ਰਮਾ – ਭਾਰਤੀ ਟੀਮ ਦੇ ਸਭ ਤੋਂ ਧਮਾਕੇਦਾਰ ਬੱਲੇਬਾਜ਼ ਰੋਹਿਤ ਸ਼ਰਮਾ ਵੀ ਸ਼ਾਕਾਹਾਰੀ ਖਾਣਾ ਖਾਂਦਾ ਹੈ। ਰੋਹਿਤ ਸ਼ਰਮਾ ਸ਼ੁੱਧ ਸ਼ਾਕਾਹਾਰੀ ਹਨ। ਉਸ ਨੂੰ ਮਾਸਾਹਾਰੀ ਖਾਣ ਤੋਂ ਐਲਰਜੀ ਹੈ ਕਿਉਂਕਿ ਰੋਹਿਤ ਆਪਣੀ ਸਹਿਤ ‘ਤੇ ਜ਼ਿਆਦਾ ਧਿਆਨ ਦਿੰਦਾ ਹੈ। ਉਸ ਨੇ ਕਦੀਂ ਵੀ ਸਿਗਰਟ ਜਾਂ ਨਸ਼ੇ ਵਾਲੀ ਕਿਸੇ ਚੀਜ਼ ਦੀ ਵਰਤੋਂ ਨਹੀਂ ਕੀਤੀ। ਰੋਹਿਤ ਸ਼ਰਮਾ ਆਪਣੇ ਵਨ ਡੇ ਕਰੀਅਰ ‘ਚ ਤਿੰਨ ਦੋਹਰੇ ਸੈਂਕੜੇ ਵੀ ਲਗਾ ਚੁੱਕੇ ਹਨ।
ਸਚਿਨ ਤੇਂਦੁਲਕਰ – ਭਾਰਤੀ ਟੀਮ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਨੇ ਆਪਣੇ ਕ੍ਰਿਕਟ ਕਰੀਅਰ ‘ਚ ਬਹੁਤ ਸਾਰੇ ਰਿਕਾਰਡ ਬਣਾਏ ਹਨ। ਇਸ ਦੌਰਾਨ ਸਚਿਨ ਨੇ ਖਾਣ ਪੀਣ ਦੇ ਮਾਮਲੇ ‘ਚ ਵੀ ਰਿਕਾਰਡ ਬਣਾਇਆ ਹੈ। ਸਚਿਨ ਹੁਣ ਮਾਸਾਹਾਰੀ ਹੋ ਗਿਆ ਹੈ ਅਤੇ ਮੀਟ ਨੂੰ ਛੱਡ ਹੁਣ ਸਿਰਫ਼ ਸ਼ਾਕਾਹਾਰੀ ਭੋਜਨ ਹੀ ਖਾਂਦਾ ਹੈ।