ਰਵਾ ਕੇਸਰੀ ਬਹੁਤ ਹੀ ਸੁਆਦੀ ਡਿਸ਼ ਹੁੰਦੀ ਹੈ। ਤੁਸੀਂ ਇਸ ਨੂੰ ਆਸਾਨੀ ਨਾਲ ਘਰ ‘ਚ ਬਣਾ ਸਕਦੇ ਹੋ। ਇਸ ਡਿਸ਼ ਨੂੰ ਬਣਾਉਣ ‘ਚ ਜ਼ਿਆਦਾ ਸਮਾਂ ਨਹੀਂ ਲੱਗਦਾ। ਅਸੀਂ ਤੁਹਾਨੂੰ ਰਵਾ ਕੇਸਰੀ ਬਣਾਉਣਾ ਦੱਸ ਰਹੇ ਹਾਂ।
ਸਮੱਗਰੀ
ਇੱਕ ਕੱਪ ਸੂਜੀ
ਪੰਜ-ਛੇ ਵੱਡੇ ਚੱਮਚ ਤੇਲ
ਇੱਕ ਕੱਪ ਚੀਨੀ
ਦੋ ਤੋਂ ਤਿੰਨ ਚੁਟਕੀਆਂ ਕੇਸਰ ਦੇ ਧਾਗੇ
ਅੱਧਾ ਚੱਮਚ ਇਲਾਇਚੀ ਪਾਊਡਰ
ਅੱਧਾ ਕੱਪ ਕਾਜੂ
ਵਿਧੀ
ਸਭ ਤੋਂ ਪਹਿਲਾਂ ਗੈਸ ‘ਤੇ ਇੱਕ ਕੜਾਹੀ ‘ਚ ਤੇਲ ਗਰਮ ਕਰੋ। ਉਸ ਤੇਲ ‘ਚ ਸੂਜੀ ਪਾ ਕੇ ਹਲਕੀ ਗੈਸ ‘ਤੇ ਇਸ ਨੂੰ ਪਕਾ ਲਓ। ਗੈਸ ‘ਤੇ ਇੱਕ ਦੂਜੇ ਬਰਤਨ ‘ਚ ਚੀਨੀ ਅਤੇ ਪਾਣੀ ਪਾ ਕੇ ਚੰਗੀ ਤਰ੍ਹਾਂ ਪਕਾਓ। ਜਦੋਂ ਉਸ ਨੂੰ ਉਬਾਲਾ ਆ ਜਾਵੇ ਤਾਂ ਉਸ ‘ਚ ਇਲਾਇਚੀ ਅਤੇ ਕੇਸਰ ਪਾਊਡਰ ਮਿਲਾ ਦਿਓ। ਉਸ ਤੋਂ ਬਾਅਦ ਇਸ ‘ਚ ਕਾਜੂ ਅਤੇ ਸੂਜੀ ਮਿਲਾ ਲਓ। ਜਦੋਂ ਸੂਜੀ ਰੰਗ ਬਦਲਣ ਲੱਗੇ ਅਤੇ ਪੂਰਾ ਮਿਸ਼ਰਣ ਗਾੜ੍ਹਾ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ। ਤੁਹਾਡਾ ਰਵਾ ਕੇਸਰੀ ਬਣ ਕੇ ਤਿਆਰ ਹੈ। ਇਸ ਨੂੰ ਪਲੇਟ ‘ਚ ਪਾ ਕੇ ਸਰਵ ਕਰੋ।