ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਗੰਗਾ ਦੀ ਸਾਫ-ਸਫਾਈ ਲਈ ‘ਗੰਗਾ ਯਾਤਰਾ’ ਦੀ ਪਹਿਲ ਕੀਤੀ ਹੈ। ਯਾਤਰਾ 27 ਜਨਵਰੀ ਨੂੰ ਬਿਜਨੌਰ ਤੋਂ ਸ਼ੁਰੂ ਹੋਵੇਗੀ। ਇਹ ਗੰਗਾ ਯਾਤਰਾ 26 ਜ਼ਿਲਿਆਂ ਦੀ 1,038 ਗ੍ਰਾਮ ਪੰਚਾਇਤਾਂ ਤੋਂ ਲੰਘੇਗੀ, ਜਿਸ ‘ਚ ਗੰਗਾ ਨੂੰ ਸਾਫ-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਰੱਖਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਗੰਗਾ ਨੂੰ ਸਾਫ-ਸੁਥਰਾ ਬਣਾਉਣ ਲਈ 27 ਤੋਂ 31 ਜਨਵਰੀ ਨੂੰ ਤਕ 5 ਦਿਨਾਂ ਗੰਗਾ ਯਾਤਰਾ ਕੱਢੀ ਜਾ ਰਹੀ ਹੈ, ਜੋ ਬਿਜਨੌਰ ਅਤੇ ਬਲੀਆ ਤੋਂ ਹੁੰਦੇ ਹੋਏ ਕਾਨਪੁਰ ਪਹੁੰਚੇਗੀ। ਜ਼ਿਲਾ ਅਧਿਕਾਰੀ ਰਮਾਸ਼ੰਕਰ ਪਾਂਡੇ ਮੁਤਾਬਕ ਮੁੱਖ ਮੰਤਰੀ ਯੋਗੀ ਦਾ 27 ਜਨਵਰੀ ਨੂੰ ਬਿਜਨੌਰ ਦਾ ਪ੍ਰੋਗਰਾਮ ਪ੍ਰਸਤਾਵਿਤ ਹੈ।
ਜ਼ਿਲਾ ਅਧਿਕਾਰੀ ਮੁਤਾਬਕ 26 ਜ਼ਿਲਿਆਂ ਦੀ 1,038 ਗ੍ਰਾਮ ਪੰਚਾਇਤਾਂ ਅਤੇ 21 ਨਗਰ ਬਾਡੀਜ਼ ਤੋਂ ਲੰਘਣ ਦੌਰਾਨ ਇਹ ਯਾਤਰਾ 108 ਕਿਲੋਮੀਟਰ ਜਲ ਮਾਰਗ ਅਤੇ 1,162 ਕਿਲੋਮੀਟਰ ਸੜਕੀ ਮਾਰਗ ਤੋਂ ਨਿਕਲੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਯਾਤਰਾ ‘ਚ ਕੁਝ ਚੁਨਿੰਦਾ ਥਾਵਾਂ ‘ਤੇ ਕੇਂਦਰੀ ਮੰਤਰੀ ਵੀ ਹਿੱਸਾ ਲੈਣਗੇ। ਇਸ ਯਾਤਰਾ ਦੌਰਾਨ ਕੁਝ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਹੋਣਗੇ ਅਤੇ ਨਾਲ ਹੀ ਗੰਗਾ ਨੂੰ ਸਾਫ-ਸੁਥਰਾ ਰੱਖਣ ਲਈ ਲੋਕਾਂ ਵਿਚਾਲੇ ਜਾਗਰੂਕਤਾ ਫੈਲਾਉਣ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਿੱਸਾ ਲੈਣ ਸਕਦੇ ਹਨ।