ਸ਼ਿਮਲਾ—ਹਿਮਾਚਲ ਭਾਜਪਾ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਦੱਸ ਦੇਈਏ ਕਿ ਡਾਕਟਰ ਰਾਜੀਵ ਬਿੰਦਲ ਦੇ ਭਾਜਪਾ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ। ਉਨ੍ਹਾਂ ਦੀ ਚੋਣ ਸਰਵ ਸੰਮਤੀ ਨਾਲ ਹੋਈ ਹੈ। ਡਾਕਟਰ ਬਿੰਦਲ ਦੇ ਪ੍ਰਧਾਨ ਚੁਣੇ ਜਾਣ ਦਾ ਐਲਾਨ ਪੀਟਰ ਹਾਫ ‘ਚ ਕੀਤਾ ਗਿਆ, ਜਿੱਥੇ ਕਈ ਵੱਡੇ-ਵੱਡੇ ਨੇਤਾ ਅਤੇ ਵਰਕਰ ਪਹੁੰਚੇ ਅਤੇ ਲੋਕਾਂ ਨੇ ਨਾਟੀ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਮੌਕੇ ‘ਤੇ ‘ਤੇ ਕੇਂਦਰੀ ਮਨੁੱਖੀ ਸ੍ਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੁੰਕ, ਮੁੱਖ ਮੰਤਰੀ ਜੈਰਾਮ ਠਾਕੁਰ, ਭਾਜਪਾ ਦੇ ਸੂਬਾ ਇੰਚਾਰਜ ਮੰਗਲ ਪਾਂਡੇ, ਸਾਬਕਾ ਸੂਬਾ ਪ੍ਰਧਾਨ ਸਤਪਾਲ ਸੱਤੀ ਅਤੇ ਸੂਬੇ ਭਰ ਤੋਂ ਆਏ ਭਾਜਪਾ ਦੇ ਵਰਕਰ ਮੌਜੂਦ ਰਹੇ। ਡਾ. ਰਾਜੀਵ ਬਿੰਦਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਪਹਿਲਾਂ ਕੰਮ ਸੰਗਠਨ ਨੂੰ ਮਜ਼ਬੂਤ ਕਰਨਾ ਹੈ। ਇਸ ਦੇ ਲਈ ਸੰਗਠਨ ‘ਚ ਬਦਲਾਅ ਨੂੰ ਵੀ ਤਿਆਰ ਹੈ।