ਨਵੀਂ ਦਿੱਲੀ—ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਭਾਜਪਾ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਹਾਰਦਿਕ ਪਟੇਲ ਨੂੰ ਲਗਾਤਾਰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ। ਪਟੇਲ ਨੂੰ 2015 ‘ਚ ਦੇਸ਼ ਧ੍ਰੋਹ ਦੇ ਇਕ ਮਾਮਲੇ ‘ਚ ਇਕ ਅਦਾਲਤ ਦੇ ਸਾਹਮਣੇ ਪੇਸ਼ ਨਾ ਹੋਣ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਕਾਂਗਰਸ ਜਨਰਲ ਸਕੱਤਰ ਨੇ ਟਵੀਟ ਕੀਤਾ, ”ਨੌਜਵਾਨਾਂ ਦੇ ਰੋਜ਼ਗਾਰ ਅਤੇ ਕਿਸਾਨਾਂ ਦੇ ਹੱਕ ਦੀ ਲੜਾਈ ਲੜਨ ਵਾਲੇ ਨੌਜਵਾਨ ਹਾਰਦਿਕ ਪਟੇਲ ਨੂੰ ਭਾਜਪਾ ਵਾਰ-ਵਾਰ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, ”ਹਾਰਦਿਕ ਨੇ ਆਪਣੇ ਸਮਾਜ ਦੇ ਲੋਕਾਂ ਦਾ ਆਵਾਜ਼ ਚੁੱਕੀ, ਉਨ੍ਹਾਂ ਦੇ ਲਈ ਨੌਕਰੀਆਂ ਮੰਗੀਆਂ, ਸਕਾਲਰਸ਼ਿਪ ਮੰਗੀ। ਕਿਸਾਨ ਅੰਦੋਲਨ ਕੀਤਾ। ਭਾਜਪਾ ਇਸ ਨੂੰ ‘ਦੇਸ਼ ਧ੍ਰੋਹ’ ਦੱਸ ਰਹੀ ਹੈ।”
ਦੱਸਣਯੋਗ ਹੈ ਕਿ ਹਾਰਦਿਕ ਪਟੇਲ ਨੂੰ ਦੇਸ਼ ਧ੍ਰੋਹ ਦੇ ਇੱਕ ਮਾਮਲੇ ‘ਚ ਹੇਠਲੀ ਅਦਾਲਤ ‘ਚ ਪੇਸ਼ ਨਾ ਹੋਣ ਕਾਰਨ ਗੁਜਰਾਤ ‘ਚ ਅਹਿਮਦਾਬਾਦ ਜ਼ਿਲੇ ਦੇ ਵੀਰਮਗਾਮ ਤਾਲੁਕਾ ਤੋਂ ਸ਼ਨੀਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਨ੍ਹਾਂ ਖਿਲਾਫ ਵਾਰੰਟ ਜਾਰੀ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।