ਸੂਰਤ—ਗੁਜਰਾਤ ਦੇ ਸੂਰਤ ‘ਚ ਰਘੂਵੀਰ ਟੈਕਸਟਾਇਲ ਮਾਰਕੀਟ ‘ਚ ਅੱਜ ਭਾਵ ਮੰਗਲਵਾਰ ਭਿਆਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਮੌਕੇ ‘ਤੇ 50 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ।
ਮਿਲੀ ਜਾਣਕਾਰੀ ਅਨੁਸਾਰ ਸਾਰੋਲੀ ਇਲਾਕੇ ‘ਚ ਅੱਜ ਸਵੇਰਸਾਰ 4 ਵਜੇ ਲੱਗੀ ਅੱਗ ਨੇ ਪੂਰੀ 10 ਮੰਜ਼ਿਲਾ ਕੱਪੜਾ ਮਾਰਕੀਟ ਨੂੰ ਆਪਣੀ ਚਪੇਟ ‘ਚ ਲੈ ਲਿਆ ।
ਦੱਸ ਦੇਈਏ ਕਿ ਇਹ ਹਾਦਸਾ ਅੱਜ ਸਵੇਰਸਾਰ ਸ਼ਾਰਟ ਸਰਕਿਟ ਕਾਰਨ ਵਾਪਰਿਆ। ਹਾਦਸੇ ਦੌਰਾਨ ਲੱਖਾਂ ਰੁਪਏ ਦਾ ਕੱਪੜਾ ਸੜ੍ਹਨ ਕਾਰਨ ਕਾਫੀ ਨੁਕਸਾਨ ਹੋ ਗਿਆ ਫਿਲਹਾਲ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।