ਲੁਧਿਆਣਾ – ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਕੇ ਟਕਸਾਲੀਆਂ ਨਾਲ ਮਿਲਣ ਵਾਲੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ 24 ਜਨਵਰੀ ਨੂੰ ਸਥਾਨਕ ਮਾਡਲ ਟਾਊਨ, ਜੰਜਘਰ ਨੇੜੇ ਇਕ ਮੀਟਿੰਗ ਨੂੰ ਸੰਬੋਧਨ ਕਰਨ ਆ ਰਹੇ ਹਨ। ਮਿਲੀ ਸੂਚਨਾ ਮੁਤਾਬਕ ਢੀਂਡਸਾ ਦੀ ਇਹ ਪਹਿਲੀ ਮੀਟਿੰਗ ਹੈ। ਇਹ ਮੀਟਿੰਗ ਲੁਧਿਆਣਾ ’ਚ ਬਾਗੀ ਹੋ ਕੇ ਸ਼੍ਰੋਮਣੀ ਅਕਾਲੀ ਦਲ ’ਚ ਨਾਰਾਜ਼ ਅਤੇ ਬੇਮੁੱਖ ਹੋਏ ਨੇਤਾਵਾਂ ਅਤੇ ਵਰਕਰਾਂ ਨੂੰ ਇਕਮੁੱਠ ਕਰਨ ਲਈ ਕਰ ਰਹੇ ਹਨ। ਉਹ ਇਕਮੁੱਠ ਕੀਤੇ ਵਰਕਰਾਂ ਨੂੰ ਟਕਸਾਲੀ ਅਕਾਲੀ ਦਲ ’ਚ ਸ਼ਾਮਲ ਕਰਨ ਦਾ ਜਾਗ ਲਾਉਣ ਦੀ ਕਾਰਵਾਈ ਵਜੋਂ ਰਾਜਸੀ ਹਲਕੇ ਵੀ ਦੇਖ ਰਹੇ ਹਨ।
ਲੁਧਿਆਣਾ ’ਚ ਹੋਣ ਵਾਲੇ ਇਸ ਸਮਾਗਮ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਪਲੇਠੀ ਮੀਟਿੰਗ ’ਚ ਸ.ਢੀਂਡਸਾ ਵਰਕਰਾਂ ਨੂੰ ਆਸ਼ੀਰਵਾਦ ਅਤੇ ਨੇਤਾਵਾਂ ਦੀਆਂ ਨਬਜ਼ਾਂ ਚੈੱਕ ਕਰਨਗੇ। ਉਨ੍ਹਾਂ ਦੱਸਿਆ ਕਿ ਭਾਵੇਂ ਇਹ ਮੀਟਿੰਗ ਥੋੜ੍ਹੇ ਸਮੇਂ ਦੇ ਨੋਟਿਸ ’ਤੇ ਰੱਖੀ ਗਈ ਹੈ ਪਰ ਸਾਨੂੰ ਵੱਡੀ ਹੋਣ ਦੀ ਆਸ ਹੈ।