ਲੰਡਨ – ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵ੍ਹਾਨ ਨੇ ਕਿਹਾ ਕਿ ਭਾਰਤ ਦੀ ਰਨ-ਮਸ਼ੀਨ ਵਿਰਾਟ ਕੋਹਲੀ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ ਹਨ। ਆਸਟਰੇਲੀਆ ਦੇ ਸਟੀਵ ਸਮਿਥ ਨੂੰ ਸਾਰੇ ਸਵਰੂਪਾਂ ‘ਚ ਸਰਵਸ੍ਰੇਸ਼ਠ ਬੱਲੇਬਾਜ਼ ਦੱਸਣ ਵਾਲੇ ਟਵੀਟ ਦਾ ਜਵਾਬ ਦਿੰਦੇ ਹੋਏ ਵ੍ਹਾਨ ਨੇ ਕਿਹਾ, ”ਮੈਂ ਇਸ ਨਾਲ ਸਹਿਮਤ ਨਹੀਂ … ਵਿਰਾਟ ਸਰਵਸ੍ਰੇਸ਼ਠ ਬੱਲੇਬਾਜ਼ ਹੈ …।
ਸਮਿਥ ਨੇ ਬੈਂਗਲੁਰੂ ‘ਚ ਭਾਰਤ ਵਿਰੁੱਧ ਸੀਰੀਜ਼ ਦੇ ਫ਼ੈਸਲਾਕੁਨ ਤੀਜੇ ਵਨ ਡੇ ‘ਚ 132 ਗੇਂਦਾਂ ‘ਚ 131 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹਾਲਾਂਕਿ ਆਖ਼ਿਰ ‘ਚ ਜਿੱਤ ਕੋਹਲੀ ਦੀ ਟੀਮ ਨੇ ਹਾਸਿਲ ਕੀਤੀ ਜਿਸ ‘ਚ ਭਾਰਤੀ ਕਪਤਾਨ ਨੇ 89 ਦੌੜਾਂ ਦੀ ਪਾਰੀ ਖੇਡਦੇ ਹੋਏ ਕਪਤਾਨ ਨੇ ਰੋਹਿਤ (119 ਦੌੜਾਂ) ਨਾਲ ਮਿਲ ਕੇ ਟੀਮ ਨੂੰ ਸੀਰੀਜ਼ ‘ਚ ਜਿੱਤ ਹਾੋਸਲ ਕਰਵਾਈ।
ਸਮਿਥ ਨੇ ਦੱਖਣੀ ਅਫ਼ਰੀਕਾ ‘ਚ ਗੇਂਦ ਨਾਲ ਛੇੜਛਾੜ ‘ਚ ਆਪਣੀ ਭੂਮੀਕਾ ਲਈ ਲੱਗੇ ਇੱਕ ਸਾਲ ਦੀ ਪਾਬੰਦੀ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਬਹੁਤ ਦੌੜਾਂ ਬਣਾਈਆਂ ਜਿਸ ‘ਚ ਉਸਵਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਪਿਛਲੀ ਗਰਮੀਆਂ ‘ਚ ਐਸ਼ੇਜ਼ ਸੀਰੀਜ਼ ਦੌਰਾਨ ਰਿਹਾ। ਕੋਹਲੀ ਨੇ ਵੀ ਬਹੁਤ ਦੌੜਾਂ ਬਣਾਉਣੀਆਂ ਜਾਰੀ ਰੱਖੀਆਂ ਹਨ ਅਤੇ 886 ਅੰਕਾਂ ਦੇ ਨਾਲ ICC ਵਨ ਡੇ ਖਿਡਾਰੀ ਰੈਂਕਿੰਗ ‘ਚ ਆਪਣਾ ਚੋਟੀ ਦਾ ਸਥਾਨ ਜਾਰੀ ਰੱਖਿਆ ਹੈ।