ਨਵੀਂ ਦਿੱਲੀ – ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਨੇ ਬੀਤੇ ਦਿਨੀਂ ਹੀ ਸਰਬੀਆਈ ਮੌਡਲ ਅਤੇ ਸਾਬਕਾ ਬਿਗ ਬੌਸ ਕੌਨਟੈਸਟੈਂਟ ਨਤਾਸ਼ਾ ਸਟੈਨੋਵਿਕ ਨਾਲ ਮੰਗਣੀ ਕੀਤੀ ਸੀ। ਹਾਰਦਿਕ ਨੇ ਨਵੇਂ ਸਾਲ ‘ਤੇ ਰੋਮੈਂਟਿਕ ਬੋਟ ਡੇ ‘ਤੇ ਨਤਾਸ਼ਾ ਨੂੰ ਪ੍ਰਪੋਜ਼ ਕੀਤਾ ਸੀ। ਹੁਣ ਮੰਗਣੀ ਤੋਂ ਬਾਅਦ ਨਤਾਸ਼ਾ ਇੱਕ ਵਾਰ ਫ਼ਿਰ ਤੋਂ ਹੌਟ ਤਸਵੀਰਾਂ ਨਾਲ ਸੋਸ਼ਲ ਮੀਡੀਆ ‘ਤੇ ਦਿਖੀ। ਨਤਾਸ਼ਾ ਨੇ ਆਪਣੇ ਇਨਸਟਾਗ੍ਰੈਮ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ‘ਚ ਉਹ ਸ਼ੌਰਟ ਜੀਨਜ਼ ‘ਚ ਨਜ਼ਰ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਹਾਰਦਿਕ ਨੇ ਨਵੇਂ ਸਾਲ ‘ਤੇ ਨਤਾਸ਼ਾ ਨਾਲ ਮੰਗਣੀ ਕੀਤੀ ਸੀ। ਉਸ ਨੇ ਸਰਬੀਆਈ ਮੌਡਲ ਦੇ ਹਾਂ ਕਹਿਣ ਤੋਂ ਬਾਅਦ ਉਸ ਨੂੰ ਅੰਗੂਠੀ ਪਾਉਂਦੇ ਦੀ ਤਸਵੀਰ ਅਤੇ ਵੀਡੀਓ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਸ਼ੇਅਰ ਕੀਤੀ ਸੀ। ਇਸ ਦੇ ਨਾਲ ਹੀ ਉਸ ਨੇ ਲਿਖਿਆ ਸੀ, ”ਮੈਂ ਤੇਰਾ ਤੂੰ ਮੇਰੀ ਜਾਨੇ ਸਾਰਾ ਹਿੰਦੋਸਤਾਨ … ਐਨਗੇਜਡ।”
ਨਾਲ ਹੀ ਨਤਾਸ਼ਾ ਨੇ ਵੀ ਹਾਰਦਿਕ ਨੂੰ ਪ੍ਰਪੋਜ਼ ਵਾਲੀ ਵੀਡੀਓ ਇਨਸਟਾਗ੍ਰੈਮ ‘ਤੇ ਸ਼ੇਅਰ ਕੀਤੀ ਸੀ ਜਿਸ ‘ਚ ਪ੍ਰਪੋਜ਼ ਕਰਨ ਤੋਂ ਪਹਿਲਾਂ ਦੋਹੇਂ ਇੱਕ ਦੂਜੇ ਨੂੰ ਕਿਸ ਕਰਦੇ ਨਜ਼ਰ ਆ ਰਹੇ ਹਨ।