ਨਵੀਂ ਦਿੱਲੀ— ਭਾਰਤ ਅੱਜ ਆਪਣਾ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਮੌਕੇ ਰਾਜਪਥ ‘ਤੇ ਹੋਣ ਵਾਲੀ ਪਰੇਡ ‘ਚ ਦੇਸ਼ ਨੇ ਆਪਣੀ ਫੌਜ ਤਾਕਤ ਅਤੇ ਸਭਿਆਚਾਰਕ ਵਿਰਾਸਤ ਦਾ ਪ੍ਰਦਰਸ਼ਨ ਦਿੱਤਾ। ਹਮੇਸ਼ਾ ਦੀ ਤਰ੍ਹਾਂ ਪੀ.ਐੱਮ. ਨਰਿੰਦਰ ਮੋਦੀ ਨੇ ਪਰੇਡ ਦੀ ਸਮਾਪਤੀ ਤੋਂ ਬਾਅਦ ਰਾਜਪਥ ‘ਤੇ ਹੱਥ ਹਿਲਾ ਕੇ ਲੋਕਾਂ ਦਾ ਧੰਨਵਾਦ ਕੀਤਾ। ਆਪਣੇ ਸੁਰੱਖਿਆ ਘੇਰੇ ‘ਚ ਪੈਦਲ ਤੁਰਦੇ ਹੋਏ ਪੀ.ਐੱਮ. ਲੋਕਾਂ ਨੂੰ ਮਿਲੇ।
ਖਾਸ ਗੱਲ ਰਹੀ ਹੈ ਕਿ ਪੀ.ਐੱਮ. ਮੋਦੀ ਜਿਸ ਸਮੇਂ ਰਾਜਪਥ ‘ਤੇ ਚੱਲ ਰਹੇ ਸਨ ਅਤੇ ਲੋਕਾਂ ਦਾ ਧੰਨਵਾਦ ਕਰ ਰਹੇ ਸਨ, ਉਸ ਸਮੇਂ ਉਨ੍ਹਾਂ ਦਾ ਕਾਫਲਾ ਵੀ ਉਨ੍ਹਾਂ ਦੇ ਨਾਲ-ਨਾਲ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਰਾਜਪਥ ‘ਤੇ ਹੋਈ ਪਰੇਡ ‘ਚ ਇਸ ਵਾਰ ਪੀ.ਐੱਮ. ਮੋਦੀ ਨੇ ਨਵੀਂ ਪਰੰਪਰਾ ਕਾਇਮ ਕਰਦੇ ਹੋਏ ਸਭ ਤੋਂ ਪਹਿਲਾਂ ਨੈਸ਼ਨਲ ਵਾਰ ਮੈਮੋਰੀਅਲ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜਪਥ ਦੀ ਪਰੇਡ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਮੁੱਖ ਮਹਿਮਾਨ ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਨਾਲ ਹਿੱਸਾ ਲਿਆ।