ਗੁਰਦਾਸਪੁਰ : ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਕ ਵਾਰ ਫਿਰ ਚਿੱਠੀ ਲਿਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ। ਬਾਜਵਾ ਨੇ ਲਿਖਿਆ ਹੈ ਕਿ ਬਟਾਲਾ ਵਿਚ ਕ੍ਰਿਸਚੀਅਨ ਕਾਲਜ ‘ਚ ਰੋਡ ਦਾ ਪ੍ਰਾਜੈਕਟ ਕਿਉਂ ਚਲਾਇਆ ਜਾ ਰਿਹਾ ਹੈ। ਬਾਜਵਾ ਨੇ ਕਿਹਾ ਹੈ ਕਿ ਇਕ ਪਾਸੇ ਤੁਸੀਂ ਸੀ. ਏ. ਏ. ‘ਤੇ ਕਹਿੰਦੇ ਹੋਏ ਘੱਟ ਗਿਣਤੀਆਂ ਦੀ ਰਾਖੀ ਹੋਵੇ ਅਤੇ ਦੂਜੇ ਪਾਸੇ ਘੱਟ ਗਿਣਤੀਆਂ ਦੇ ਕਾਲਜ ਨਾਲ ਅਜਿਹਾ ਕਰ ਰਹੇ ਹੋ।
ਬਾਜਵਾ ਨੇ ਚਿੱਠੀ ਰਾਹੀਂ ਵਿਰੋਧ ਪ੍ਰਗਟਾਉਂਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਘੱਟ ਗਿਣਤੀਆਂ ਦੀ ਰਾਖੀ ਲਈ ਸੀ. ਏ. ਏ. ਖਿਲਾਫ ਮਤਾ ਪਾਸ ਕਰ ਸਕਦੀ ਹੈ ਫਿਰ ਅਜਿਹੇ ਪ੍ਰਾਜੈਕਟਾਂ ਨਾਲ ਘੱਟ ਗਿਣਤੀਆਂ ਦੇ ਕਾਲਜ ਨੂੰ ਨੁਕਸਾਨ ਕਿਉਂ ਪਹੁੰਚਾਇਆ ਜਾ ਰਿਹਾ ਹੈ।