ਨਵੀਂ ਦਿੱਲੀ — ਭਾਜਪਾ ਪ੍ਰਧਾਨ ਜੇ. ਪੀ. ਨੱਢਾ (ਜਗਤ ਪ੍ਰਕਾਸ਼ ਨੱਢਾ) ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ‘ਚ ਪੋਸਟਰਬਾਜ਼ੀ ਵਾਲੀ ਸਰਕਾਰ ਨਹੀਂ, ਡਬਲ ਇੰਜਣ ਦੀ ਭਾਜਪਾ ਸਰਕਾਰ ਚਾਹੀਦੀ ਹੈ। ਜੇ. ਪੀ. ਨੱਢਾ ਨੇ ਟਵੀਟ ਕੀਤਾ ਕਿ ਨਾ ਜਨ ਲੋਕਪਾਲ, ਨਾ ਸਵਰਾਜ, ਸਿਰਫ ਹੰਕਾਰ ਦਾ ਰਾਜ। ਕੇਜਰੀਵਾਲ ਜੀ, ਕਿੱਥੇ ਹੈ ਤੁਹਾਡਾ ਸਵਰਾਜ ਬਿੱਲ? ਉਨ੍ਹਾਂ ਨੇ ਦੋਸ਼ ਲਾਇਆ ਕਿ ਕੇਜਰੀਵਾਲ ਨੇ ਸਵਰਾਜ ਦੀਆਂ ਗੱਲਾਂ ਕੀਤੀਆਂ, ਜਿਸ ‘ਚ ਮੁਹੱਲਾ ਸਭਾ ਅਤੇ ਦਿੱਲੀ ਡਾਇਲੌਗ ਦੀ ਗੱਲ ਕੀਤੀ। ਅੱਜ ਤਕ ਇਕ ਵੀ ਸਭਾ ਨਹੀਂ ਹੋਈ। ਜਿਸ ਨੇ ਵੀ ਤੁਹਾਡੀ ਤਾਨਾਸ਼ਾਹੀ ਅਤੇ ਭ੍ਰਿਸ਼ਟਾਚਾਰ ‘ਤੇ ਸਵਾਲ ਚੁੱਕੇ, ਉਸ ਨੂੰ ਹੀ ਪਾਰਟੀ ‘ਚੋਂ ਕੱਢ ਦਿੱਤਾ ਗਿਆ।
ਜੇ. ਪੀ. ਨੱਢਾ ਨੇ ਕਿਹਾ ਕਿ ਦਿੱਲੀ ‘ਚ ਪੋਸਟਰਬਾਜ਼ੀ ਵਾਲੀ ਸਰਕਾਰ ਨਹੀਂ, ਡਬਲ ਇੰਜਣ ਦੀ ਭਾਜਪਾ ਸਰਕਾਰ ਚਾਹੀਦੀ ਹੈ। ਨੱਢਾ ਨੇ ਦੋਸ਼ ਲਾਇਆ ਕਿ ਜੋ ਆਪਣੇ ਗੁਰੂ ਅੰਨਾ ਹਜ਼ਾਰੇ ਦਾ ਨਹੀਂ ਹੋਇਆ ਉਹ ਕਿਸ ਦਾ ਹੋਵੇਗਾ। ਉਨ੍ਹਾਂ ਨੇ ਸਵਾਲ ਕੀਤਾ ਕਿ ਮਜ਼ਬੂਤ ਜਨ ਲੋਕਪਾਲ ਦਾ ਵਾਅਦਾ ਸੀ, ਜਿਸ ਦੇ ਦਾਇਰੇ ‘ਚ ਮੁੱਖ ਮੰਤਰੀ ਵੀ ਆਉਣਗੇ। ਅਜਿਹਾ ਜਨ ਲੋਕਪਾਲ ਜਿਸ ਨਾਲ ਦਿੱਲੀ ‘ਚ ਰਾਮ ਰਾਜ ਲਿਆ ਦੇਣਗੇ, ਕਿੱਥੇ ਹੈ? ਯਾਦ ਕਰੋ, ਕੇਜਰੀਵਾਲ ਨੇ ਆਪਣੀ ਪਾਰਟੀ ਦੇ ਅੰਦਰੂਨੀ ਲੋਕਪਾਲ ਐਡਮਿਰਲ ਰਾਮ ਦਾਸ ਨੂੰ ਧੱਕੇ ਮਾਰ ਕੇ ਪਾਰਟੀ ਨੇ ਕੱਢਿਆ ਸੀ।