ਸਮੱਗਰੀ
ਇੱਕ ਚੱਮਚ ਧਨੀਏ ਦੇ ਬੀਜ
ਕੁਆਰਟਰ ਚੱਮਚ ਮੇਥੀ ਦੇ ਬੀਜ
ਅੱਧਾ ਚੱਮਚ ਕਲੌਂਜੀ ਦੇ ਬੀਜ
100 ਗ੍ਰਾਮ ਦਹੀਂ
ਦੋ ਚੱਮਚ ਅੰਬ ਦੇ ਆਚਾਰ ਦਾ ਮਸਾਲਾ
ਕੁਆਰਟਰ ਚੱਮਚ ਹਲਦੀ
ਅੱਧਾ ਚੱਮਚ ਸਰ੍ਹੋਂ ਦਾ ਪਾਊਡਰ
ਇੱਕ ਚੱਮਚ ਲਾਲ ਮਿਰਚ
ਇੱਕ ਚੱਮਚ ਅਦਰਕ ਪੇਸਟ
ਅੱਧਾ ਚੱਮਚ ਲਸਣ ਦੀ ਪੇਸਟ
ਅੱਧਾ ਚੱਮਚ ਗਰਮ ਮਸਾਲਾ
ਇੱਕ ਚੱਮਚ ਨਮਕ
500 ਗ੍ਰਾਮ ਪਨੀਰ
ਬਟਰ
ਚਾਟ ਮਸਾਲਾ
ਹਰੀ ਚਟਨੀ
ਬਣਾਉਣ ਦੀ ਵਿਧੀ
ਇੱਕ ਪੈਨ ਵਿੱਚ ਧਨੀਏ ਦੇ ਬੀਜ, ਮੇਥੀ ਬੀਜ ਅਤੇ ਕਲੌਂਜੀ ਬੀਜ ਪਾ ਕੇ ਹਲਕਾ ਬ੍ਰਾਊਨ ਹੋਣ ਤਕ ਭੁੰਨ ਲਓ। ਫ਼ਿਰ ਇਨ੍ਹਾਂ ਫ਼੍ਰਾਈ ਕੀਤੇ ਹੋਏ ਬੀਜਾਂ ਨੂੰ ਪੀਸ ਲਓ ਇੱਕ ਬਾਊਲ ਵਿੱਚ ਪਨੀਰ ਨੂੰ ਛੱਡ ਕੇ ਸਾਰੀ ਸਮੱਗਰੀ ਪਾ ਕੇ ਮਿਕਸ ਕਰ ਲਓ। ਉਸ ਤੋਂ ਬਾਅਦ ਪਨੀਰ ਦੇ ਟੁਕੜਿਆਂ ਨੂੰ ਪਾ ਕੇ ਚੰਗੀ ਤਰ੍ਹਾਂ ਨਾਲ ਡਿਪ ਕਰੋ ਅਤੇ 30 ਮਿੰਟ ਲਈ ਫ਼ਰਿੱਜ ਵਿੱਚ ਰੱਖ ਦਿਓ। ਬੇਕਿੰਗ ਟ੍ਰੇ ਨੂੰ ਬਟਰ ਦੇ ਨਾਲ ਗ੍ਰੀਸ ਕਰ ਲਓ। ਫ਼ਿਰ ਪਨੀਰ ਦੇ ਟੁੱਕੜਿਆਂ ਨੂੰ ਸੀਖ ਵਿੱਚ ਪਾ ਕੇ ਟ੍ਰੇ ਵਿੱਚ ਰੱਖ ਦਿਓ। ਅਵਨ ਵਿੱਚ 350 ਤੋਂ 180 ਡਿਗਰੀ ਤਾਪਮਾਨ ‘ਤੇ ਇਸ ਨੂੰ ਬੇਕ ਕਰੋ। ਬਾਅਦ ਵਿੱਚ ਪਨੀਰ ਨੂੰ ਸੀਖ ਤੋਂ ਕੱਢ ਲਓ। ਫ਼ਿਰ ਇਸ ‘ਤੇ ਚਾਟ ਮਸਾਲਾ ਅਤੇ ਗ੍ਰੀਨ ਚਟਨੀ ਪਾ ਕੇ ਸਰਵ ਕਰੋ।