ਦਹੀਂ ਪਾਪੜੀ ਚਾਟ ਤਾਂ ਤੁਸੀਂ ਅਕਸਰ ਬਣਾਉਂਦੇ ਅਤੇ ਖਾਂਦੇ ਹੋਵੋਗੇ, ਪਰ ਘਰ ਵਿੱਚ ਬਚੀ ਹੋਈ ਬਰੈੱਡ ਦਾ ਤੁਸੀਂ ਕੀ ਕਰਦੇ ਹੋ? ਕੀ ਤੁਸੀਂ ਕਦੇਂ ਸੋਚਿਆ ਹੈ ਕਿ ਬਰੈੱਡ ਨਾਲ ਵੀ ਸੁਆਦੀ ਚਾਟ ਬਣਾਈ ਜਾ ਸਕਦੀ ਹੈ। ਜਾਣੋ ਬਰੈੱਡ ਪਾਪੜੀ ਚਾਟ ਬਣਾਉਣ ਦਾ ਤਰੀਕਾ:
ਸਮੱਗਰੀ
ਅੱਠ ਬਰੈੱਡ ਸਲਾਈਸਿਜ਼
ਇੱਕ ਛੋਟੀ ਕਟੋਰੀ ਉਬਲੇ ਹੋਏ ਕਾਬੁਲੀ ਛੋਲੇ
ਇੱਕ ਕੋਲੀ ਦਹੀਂ
ਦੋ ਛੋਟੇ ਚੱਮਚ ਲਾਲ ਮਿਰਚ ਪਾਊਡਰ
ਦੋ ਛੋਟੇ ਚੱਮਚ ਜ਼ੀਰਾ ਪਾਊਡਰ
ਦੋ ਛੋਟੇ ਚੱਮਚ ਮਿੱਠੀ ਚਟਨੀ
ਦੋ ਛੋਟੇ ਚੱਮਚ ਤਿੱਖੀ ਚਟਨੀ
ਨਮਕ ਸੁਆਦ ਮੁਤਾਬਿਕ
ਤੇਲ ਤਲਣ ਲਈ
ਸਜਾਵਟ ਲਈ
ਇੱਕ ਕੌਲੀ ਨਮਕੀਨ ਸੇਬ
ਇੱਕ ਛੋਟੀ ਕੌਲੀ ਬੂੰਦੀ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਸਾਰੇ ਬਰੈੱਡ ਨੂੰ ਵਿੱਚੋਂ ਕੱਟ ਕੇ ਗੋਲ ਆਕਾਰ ਸ਼ੇਪ ਵਿੱਚ ਕੱਟ ਲਓ। ਉਸ ਤੋਂ ਬਾਅਦ ਤੇਜ਼ ਗੈਸ ‘ਤੇ ਇੱਕ ਪੈਨ ਵਿੱਚ ਤੇਲ ਗਰਮ ਕਰਨ ਲਈ ਰੱਖੋ। ਤੇਲ ਦੇ ਗਰਮ ਹੁੰਦੇ ਹੀ ਬਰੈੱਡ ਦੇ ਕੱਟੇ ਹੋਏ ਪੀਸ ਪਾ ਕੇ ਸੁਨਿਹਰਾ ਤਲ ਲਓ ਅਤੇ ਇੱਕ ਪਲੇਟ ਵਿੱਚ ਕੱਢ ਕੇ ਰੱਖ ਲਓ। ਇੱਕ ਕੌਲੀ ਦਹੀਂ ਵਿੱਚ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਫ਼ੈਂਟ ਲਓ। ਫ਼ਿਰ ਬਰੈੱਡ ‘ਤੇ ਉਬਲੇ ਹੋਏ ਕਾਬੁਲੀ ਛੋਲੇ ਫ਼ੈਲਾ ਦਿਓ। ਫ਼ਿਰ ਉਸ ਉੱਪਰ ਉਬਲੇ ਆਲੂਆਂ ਦੇ ਟੁਕੜੇ ਅਤੇ ਦਹੀਂ ਪਾਓ। ਦਹੀਂ ਉੱਪਰ ਮਿੱਠੀ ਅਤੇ ਤਿੱਖੀ ਚਟਨੀ ਪਾ ਕੇ ਲਾਲ ਮਿਰਚ ਪਾਊਡਰ ਅਤੇ ਜ਼ੀਰਾ ਪਾਊਡਰ ਛਿੜਕੋ। ਬਰੈੱਡ ਪਾਪੜੀ ਚਾਟ ਨੂੰ ਨਮਕੀਨ ਸੇਬ ਅਤੇ ਬੂੰਦੀ ਨਾਲ ਗਾਰਨਿਸ਼ ਕਰ ਕੇ ਸਰਵ ਕਰੋ ਅਤੇ ਇਸ ਦਾ ਸੁਆਦ ਲਓ।