ਆਮ ਤੌਰ ‘ਤੇ ਬੀਮਾਰੀ, ਦਰਦ ਜਾਂ ਸੱਟ ਲੱਗਣ ‘ਤੇ ਘਰ ਦੇ ਵੱਡੇ ਬਜ਼ੁਰਗ ਹਲਦੀ ਵਾਲਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ ਜਿਸ ਨੂੰ ਦੇਖਦੇ ਹੀ ਜ਼ਿਆਦਾਤਰ ਲੋਕ ਮੂੰਹ ਬਣਾਉਣ ਲੱਗਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਹਲਦੀ ਵਾਲਾ ਦੁੱਧ ਕਈ ਮੈਡੀਕਲੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਹਲਦੀ ਇੱਕ ਐਂਟੀਬਾਇਓਟਿਕ ਦਾ ਕੰਮ ਕਰਦੀ ਹੈ। ਉਸ ਦੀ ਇਹ ਖ਼ੂਬੀ ਅਤੇ ਦੁੱਧ ‘ਚ ਮੌਜੂਦ ਕੈਲਸ਼ੀਅਮ ਜਦੋਂ ਇੱਕੱਠੇ ਮਿਲਦੇ ਹਨ ਤਾਂ ਹਲਦੀ ਅਤੇ ਦੁੱਧ ਦੇ ਗੁਣ ਹੋਰ ਵੀ ਵੱਧ ਜਾਂਦੇ ਹਨ। ਦੁੱਧ ‘ਚ ਕੈਲਸ਼ੀਅਮ, ਆਇਰਨ, ਪ੍ਰੋਟੀਨ ਅਤੇ ਵਾਇਟਾਮਿਨ ਵੀ ਹੁੰਦੇ ਹਨ। ਇਸੇ ਲਈ ਦੁੱਧ ਨੂੰ ਸੰਪੂਰਨ ਆਹਾਰ ਵੀ ਕਿਹਾ ਜਾਂਦਾ ਹੈ। ਇਸ ਦੇ ਗੁਣਾਂ ਨੂੰ ਹੋਰ ਵਧਾਉਣ ਲਈ ਪਾਊਡਰ ਦੀ ਥਾਂ ਕੱਚੀ ਹਲਦੀ ਦੀ ਵਰਤੋਂ ਕਰੋ।
ਹੱਡੀਆਂ ਬਣਾਏ ਮਜ਼ਬੂਤ – ਜੇ ਤੁਹਾਡੀਆਂ ਹੱਡੀਆਂ ‘ਚ ਦਰਦ ਰਹਿੰਦੀ ਹੈ ਤਾਂ ਹਲਦੀ ਦੁੱਧ ਤੁਹਾਨੂੰ ਫ਼ਾਇਦਾ ਪਹੁੰਚਾਉਂਦਾ ਹੈ। ਜੋੜਾਂ ਦਾ ਦਰਦ ਦੂਰ ਹੁੰਦਾ ਹੈ। ਹਲਦੀ ਵਾਲਾ ਦੁੱਧ ਪੀਣ ਨਾਲ ਆਰਥਰਾਈਟਿਸ ਦੀ ਬੀਮਾਰੀ ਨਹੀਂ ਹੁੰਦੀ। ਤੁਸੀਂ ਇੱਕ ਗਿਲਾਸ ਗਰਮ ਦੁੱਧ ‘ਚ ਦੋ ਚੁਟਕੀ ਹਲਦੀ ਪਾ ਕੇ ਰੋਜ਼ ਰਾਤ ਨੂੰ ਪੀਂਦੇ ਹੋ ਤਾਂ ਤੁਹਾਨੂੰ ਬੀਮਾਰੀਆਂ ਨਹੀਂ ਘੇਰਣਗੀਆਂ।
ਪਾਚਣ ਕਿਰਿਆ ਰੱਖੇ ਠੀਕ – ਹਲਦੀ ‘ਚ ਐਂਟੀਔਕਸੀਡੈਂਟ ਗੁਣ ਵੀ ਹੁੰਦੇ ਹਨ। ਇਸ ਲਈ ਹਲਦੀ ਦੁੱਧ ਪੀਣ ਨਾਲ ਸ਼ਰੀਰ ਦੇ ਸਾਰੇ ਟੌਕਸਿਨਜ਼ ਬਾਹਰ ਨਿਕਲ ਜਾਂਦੇ ਹਨ। ਜੇ ਤੁਸੀਂ ਪੇਟ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹੋ ਤਾਂ ਹਲਦੀ ਵਾਲਾ ਦੁੱਧ ਤੁਹਾਨੂੰ ਇਸ ਤੋਂ ਛੁਟਕਾਰਾ ਦਿਵਾ ਸਕਦਾ ਹੈ।
ਤਨਾਅ ਦੂਰ ਕਰਨ ‘ਚ ਮਦਦਗਾਰ – ਜੇ ਤੁਹਾਨੂੰ ਨੀਂਦ ਨਹੀਂ ਆਉਂਦੀ ਹੈ ਅਤੇ ਤਨਾਅ ਰਹਿੰਦਾ ਹੈ ਤਾਂ ਹਲਦੀ ਵਾਲਾ ਦੁੱਧ ਜ਼ਰੂਰ ਪੀਓ। ਇਸ ਨਾਲ ਤੁਹਾਨੂੰ ਚੰਗੀ ਨੀਂਦ ਆਵੇਗੀ। ਹਲਦੀ ‘ਚ ਮੌਜੂਦ ਅਮੀਨੋ ਐਸਿਡ ਚੰਗੀ ਨੀਂਦ ਲਿਆਉਣ ‘ਚ ਮਦਦ ਕਰਦਾ ਹੈ। ਅੱਜਕੱਲ੍ਹ ਦੇ ਰੁਝੇਵੇਂ ਭਰੀ ਜ਼ਿੰਦਗੀ ‘ਚ ਕੰਮ ਜਿੰਨਾ ਵਧਿਆ ਹੈ ਉਸ ਕਾਰਣ ਨੀਂਦ ਲਈ ਓਨਾ ਹੀ ਘੱਟ ਸਮਾਂ ਮਿਲਦਾ ਹੈ।
ਕੰਬੋਜ