ਮਸ਼ਰੂਮ ਕਾਫ਼ੀ ਹੈਲਦੀ ਹੁੰਦੇ ਹਨ। ਜੇਕਰ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਮਸ਼ਰੂਮ ਬਹੁਤ ਪਸੰਦ ਹਨ ਤਾਂ ਤੁਸੀਂ ਮਸ਼ਰੂਮ ਪਕੌੜੇ ਬਣਾ ਸਕਦੇ ਹੋ ਜੋ ਕਿ ਬੱਚਾਂ ਨੂੰ ਬਹੁਤ ਪਸੰਦ ਹੁੰਦੇ ਹਨ। ਮਸ਼ਰੂਮ ਪਕੌੜਾ ਇੱਕ ਅਜਿਹੀ ਸਨੈਕ ਰੈਸਿਪੀ ਹੈ ਜਿਸ ਨੂੰ ਤੁਸੀਂ ਇੱਕ ਵਾਰ ਖਾ ਲਵੋਗੇ ਤਾਂ ਇਸ ਦਾ ਸੁਆਦ ਕਦੇ ਨਹੀਂ ਭੁੱਲੋਗੇ। ਸ਼ਾਮ ਨੂੰ ਜਦੋਂ ਕੋਈ ਸਨੈਕਸ ਖਾਣ ਦਾ ਮਨ ਹੋਵੇ ਤਾਂ ਮਸ਼ਰੂਮ ਪਕੌੜਾ ਬਣਾਉਣਾ ਬਿਲਕੁਲ ਨਾ ਭੁੱਲੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ
ਵੇਸਣ – 160 ਗ੍ਰਾਮ
ਚਾਵਲਾਂ ਦਾ ਆਟਾ – 45 ਗ੍ਰਾਮ
ਕੌਰਨ ਫ਼ਲਾਵਰ – ਦੋ ਚੱਮਚ
ਬੇਕਿੰਗ ਸੋਡਾ – ਕੁਆਰਟਰ ਚੱਮਚ
ਅਦਰਕ, ਲਸਣ ਪੇਸਟ – ਅੱਧਾ ਚੱਮਚ
ਅਜਵਾਇਣ – ਕੁਆਰਟਰ ਚੱਮਚ
ਚਾਟ ਮਸਾਲਾ – ਅੱਧਾ ਚੱਮਚ
ਲਾਲ ਮਿਰਚ – ਅੱਧਾ ਚੱਮਚ
ਹਿੰਗ – ਕੁਆਰਟਰ ਚੱਮਚ
ਨਮਕ – ਅੱਧਾ ਚੱਮਚ
ਪਾਣੀ – 350 ਮਿਲੀਲਿਟਰ
ਮਸ਼ਰੂਮ – 315 ਗ੍ਰਾਮ
ਤਲਣ ਲਈ ਤੇਲ
ਵਿਧੀ
ਇੱਕ ਬੌਲ ਵਿੱਚ 160 ਗ੍ਰਾਮ ਵੇਸਣ, 45 ਗ੍ਰਾਮ ਚੌਲਾਂ ਦਾ ਆਟਾ, ਦੋ ਚੱਮਚ ਕੌਰਨ ਫ਼ਲਾਵਰ, ਕੁਆਰਟਰ ਚੱਮਚ ਬੇਕਿੰਗ ਸੋਡਾ, ਅੱਧਾ ਚੱਮਚ ਅਦਰਕ-ਲਸਣ ਪੇਸਟ, ਕੁਆਰਟਰ ਚੱਮਚ ਅਜਵਾਇਣ, ਅੱਧਾ ਚੱਮਚ ਚਾਟ ਮਸਾਲਾ, ਅੱਧਾ ਚੱਮਚ ਲਾਲ ਮਿਰਚ, ਕੁਆਰਟਰ ਚੱਮਚ ਹਿੰਗ, ਅੱਧਾ ਚੱਮਚ ਨਮਕ, 350 ਮਿਲੀਲਿਟਰ ਪਾਣੀ ਮਿਲਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ।
ਤਿਆਰ ਕੀਤੇ ਮਿਸ਼ਰਣ ਵਿੱਚ ਮਸ਼ਰੂਮਜ਼ ਪਾ ਕੇ ਉਨ੍ਹਾਂ ‘ਤੇ ਚੰਗੀ ਤਰ੍ਹਾਂ ਨਾਲ ਕੋਟਿੰਗ ਕਰੋ। ਇੱਕ ਬਰਤਨ ‘ਚ ਤੇਲ ਗਰਮ ਕਰੋ ਅਤੇ ਕੁਰਕੁਰਾ ਹੋਣ ਤਕ ਮਸ਼ਰੂਮ ਪਕੌੜਿਆਂ ਨੂੰ ਤੱਲ ਲਓ। ਇਨ੍ਹਾਂ ਨੂੰ ਇੱਕ ਟਿਸ਼ੂ ਪੇਪਰ ‘ਤੇ ਕੱਢ ਲਓ ਅਤੇ ਹਰੀ ਚਟਨੀ ਨਾਲ ਗਰਮਾ-ਗਰਮ ਸਰਵ ਕਰੋ।