ਨਾਸ਼ਤੇ ‘ਚ ਜ਼ਿਆਦਾਤਰ ਲੋਕ ਬਰੈੱਡ ਟੋਸਟ ਜਾਂ ਕੁੱਝ ਟੇਸਟੀ ਖਾਣਾ ਪਸੰਦ ਕਰਦੇ ਹਨ। ਤੁਸੀਂ ਨਾਸ਼ਤੇ ‘ਚ ਸੈਂਡਵਿਚ ਰੋਲ ਵੀ ਟਰਾਈ ਕਰ ਸਕਦੇ ਹੋ। ਇਹ ਬਣਾਉਣ ‘ਚ ਵੀ ਕਾਫ਼ੀ ਆਸਾਨ ਹੈ ਅਤੇ ਖਾਣ ‘ਚ ਵੀ ਬਹੁਤ ਟੇਸਟੀ ਹੁੰਦਾ ਹੈ। ਅਸੀਂ ਤੁਹਾਨੂੰ ਸੈਂਡਵਿਚ ਰੋਲ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ
– ਚਾਰ ਵਾਈਟ ਬਰੈੱਡ ਸਲਾਈਸਿਜ਼
– ਦੋ ਪਨੀਰ ਸਲਾਈਸਿਜ਼ ‘ਚ ਕੱਟੇ ਹੋਏ
– ਇੱਕ ਚੱਮਚ ਧਨੀਆ
– ਇੱਕ ਚੱਮਚ ਸਟ੍ਰੌਬਰੀ ਜੈਮ
– ਇੱਕ ਚੱਮਚ ਕੱਟੀ ਹੋਈ ਗਾਜਰ
– ਨਮਕ ਸੁਆਦ ਮੁਤਾਬਿਕ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਬਰੈੱਡ ਦੇ ਸਲਾਈਸਿਜ਼ ਨੂੰ ਕੱਟ ਕੇ ਵੱਖ ਕਰ ਲਓ। ਫ਼ਿਰ ਪਨੀਰ, ਪਿਆਜ਼, ਨਮਕ, ਗਾਜਰ, ਸਟ੍ਰੌਬਰੀ ਜੈਮ ਅਤੇ ਧਨੀਏ ਨੂੰ ਮਿਲਾ ਕੇ ਮਿਸ਼ਰਣ ਤਿਆਰ ਕਰ ਲਓ। ਇਸ ਤਿਆਰ ਮਿਸ਼ਰਣ ਨੂੰ ਬਰੈੱਡ ਸਲਾਈਸਿਜ਼ ‘ਤੇ ਫ਼ੈਲਾ ਕੇ ਰੋਲ ਬਣਾ ਲਓ ਅਤੇ ਓਵਨ ਨੂੰ 150 ਡਿਗਰੀ ਸੈਲਸਿਅਸ ‘ਤੇ ਗਰਮ ਕਰੋ। 15-20 ਮਿੰਟਾਂ ਦੇ ਲਈ ਬੇਕ ਕਰੋ। ਹੁਣ ਇਹ ਤਿਆਰ ਹੈ, ਅਤੇ ਇਸ ਨੂੰ ਗਰਮ-ਗਰਮ ਸਰਵ ਕਰੋ।