ਸਮੱਗਰੀ
5 ਗਾਜਰਾਂ
2 ਇੰਚ ਲੰਬਾ ਅਦਰਕ ਦਾ ਟੁਕੜਾ
2 ਪਿਆਜ਼
1 ਕੱਪ ਸਬਜ਼ੀਆਂ ਦਾ ਸ਼ੋਰਬਾ
ਇੱਕ ਤਿਹਾਈ ਕੱਪ ਸੰਤਰੇ ਦਾ ਰਸ
ਨਮਕ ਸਵਾਦ ਅਨੁਸਾਰ
2 ਚਮਚ ਪੀਸੀ ਕਾਲੀ ਮਿਰਚ
2 ਚੱਮਚ ਔਲਿਵ ਔਇਲ
ਵਿਧੀ
ਇੱਕ ਪੈਨ ਲਓ ਅਤੇ ਉਸ ‘ਚ ਤੇਲ ਗਰਮ ਕਰੋ। ਇਸ ‘ਚ ਕੱਟੇ ਹੋਏ ਪਿਆਜ਼ ਅਤੇ ਪੀਸਿਆ ਅਦਰਕ ਪਾ ਕੇ ਦੋ ਮਿੰਟ ਦੇ ਲਈ ਮੱਧਮ ਅੱਗ ‘ਤੇ ਪਕਾ ਲਓ। ਇਸ ‘ਚ ਸਬਜ਼ੀਆਂ ਦਾ ਸ਼ੋਰਬਾ ਪਾਓ ਅਤੇ ਅੱਗ ਨੂੰ ਮੱਧਮ ਕਰ ਦਿਓ, ਇਸ ਨੂੰ 25-30 ਮਿੰਟ ਲਈ ਪਕਣ ਦਿਓ ਤਾਂ ਕਿ ਸੂਪ ਗਾੜ੍ਹਾ ਹੋ ਜਾਏ। ਉਸ ਤੋਂ ਬਾਅਦ ਇਸ ‘ਚ ਸੰਤਰੇ ਦਾ ਰਸ ਪਾਓ ਅਤੇ 2-3 ਮਿੰਟ ਦੇ ਲਈ ਮੱਧਮ ਅੱਗ ‘ਤੇ ਪਕਾਓ ਅਤੇ ਫ਼ਿਰ ਗੈਸ ਬੰਦ ਕਰ ਦਿਓ। ਹੁਣ ਇਸ ਤਿਆਰ ਸੂਪ ਨੂੰ ਇੱਕ ਬੌਲ ‘ਚ ਪਾਓ ਅਤੇ ਉਸ ‘ਚ ਨਮਕ ਅਤੇ ਕਾਲੀ ਮਿਰਚ ਛਿੜਕ ਕੇ ਪਰੋਸੋ।