ਨਵੀਂ ਦਿੱਲੀ—ਉੱਤਰ-ਪੂਰਬੀ ਦਿੱਲੀ ਦੇ ਭਜਨਪੁਰਾ ਇਲਾਕੇ ‘ਚ ਬੁੱਧਵਾਰ ਇਕੋ ਘਰੋਂ ਪਰਿਵਾਰ ਦੇ ਪੰਜ ਲੋਕਾਂ ਦੀਆਂ ਲਾਸ਼ਾਂ ਮਿਲਣ ਕਾਰਨ ਸਨਸਨੀ ਫੈਲ ਗਈ ਸੀ। ਸ਼ੁਰੂਆਤੀ ਜਾਂਚ ‘ਚ ਪੁਲਸ ਨੇ ਇਸ ਨੂੰ ਖੁਦਕੁਸ਼ੀ ਮਾਮਲਾ ਦੱਸਿਆ ਸੀ ਪਰ ਹੁਣ ਇਸ ਸਬੰਧੀ ਨਵਾਂ ਖੁਲਾਸਾ ਹੋਇਆ ਹੈ ਕਿ ਪੰਜਾਂ ਲੋਕਾਂ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕੀਤੀ ਗਈ ਹੈ। ਮ੍ਰਿਤਕਾਂ ਦੀਆਂ ਧੌਣਾਂ ਅਤੇ ਸਰੀਰ ਦੇ ਦੂਜੇ ਹਿੱਸਿਆਂ ‘ਤੇ ਜ਼ਖਮ ਹਨ। ਪੁਲਸ ਨੇ ਹੱਤਿਆ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਘਰ ‘ਚ ਲੁੱਟਖੋਹ ਦੇ ਕੋਈ ਨਿਸ਼ਾਨ ਨਹੀਂ ਮਿਲੇ। ਅਜਿਹੇ ‘ਚ ਹੱਤਿਆ ਦੇ ਪਿੱਛੇ ਕਾਰਨ ਅਤੇ ਦੋਸ਼ੀਆਂ ਦੀ ਪੁਲਸ ਭਾਲ ਕਰ ਰਹੀ ਹੈ। ਅੱਜ ਭਾਵ ਵੀਰਵਾਰ ਨੂੰ 5 ਲਾਸ਼ਾਂ ਦਾ ਪੋਸਟਮਾਰਟਮ ਹੋਵੇਗਾ।
ਦੱਸ ਦੇਈਏ ਕਿ ਮ੍ਰਿਤਕਾਂ ਦੀ ਪਹਿਚਾਣ ਈ ਰਿਕਸ਼ਾ ਚਾਲਕ ਸ਼ੰਭੂ ਚੌਧਰੀ (43) ਉਸ ਦੀ ਪਤਨੀ ਸੁਨੀਤਾ (37) ਬੇਟੇ ਸ਼ਿਵਮ ਅਤੇ ਸਚਿਨ (14), ਬੇਟੀ ਕੋਮਲ (12) ਦੇ ਰੂਪ ‘ਚ ਹੋਈ ਹੈ।
ਦੱਸਣਯੋਗ ਹੈ ਕਿ ਬੁੱਧਵਾਰ ਸਵੇਰਸਾਰ 11 ਵਜੇ ਗੁਆਂਢੀਆਂ ਨੇ ਘਰ ‘ਚੋਂ ਬਦਬੂ ਆਉਣ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੇ ਜਦੋਂ ਘਟਨਾ ਸਥਾਨ ‘ਤੇ ਪਹੁੰਚੀ ਅਤੇ ਦਰਵਾਜ਼ਾ ਤੋੜ ਕੇ ਘਰ ‘ਚ ਦਾਖਲ ਹੋਈ, ਤਾਂ 5 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆ। ਮੌਕੇ ‘ਤੇ ਕੋਈ ਨੋਟ ਬਰਾਮਦ ਨਹੀਂ ਹੋਇਆ।