ਹੈਮਿਲਟਨ – ਭਾਰਤ ਅਤੇ ਨਿਊ ਜ਼ੀਲੈਂਡ ਦੀਆਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦਾ ਤੀਜਾ ਮੈਚ ਮਾਊਂਟ ਮਾਂਗਲੁਈ ਦੇ ਬੇ ਓਵਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਗਿਆ। ਇਸ ਮੁਕਾਬਲੇ ਨੂੰ ਨਿਊ ਜ਼ੀਲੈਂਡ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ 5 ਵਿਕਟਾਂ ਨਾਲ ਜਿੱਤ ਲਿਆ। ਇਸ ਦੇ ਨਾਲ ਹੀ ਮੇਜ਼ਬਾਨ ਟੀਮ ਨੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ‘ਚ 3-0 ਨਾਲ ਕਲੀਨ ਸਵੀਪ ਵੀ ਕਰ ਲਈ। ਭਾਰਤ ਵਲੋਂ ਜਿੱਤ ਲਈ ਮਿਲੇ 297 ਦੌੜਾਂ ਦੇ ਟੀਚੇ ਨੂੰ ਕੀਵੀ ਟੀਮ ਨੇ 47.1 ਓਵਰਾਂ ‘ਚ ਹੀ 5 ਵਿਕਟਾਂ ਗੁਆ ਕੇ ਹਾਸਿਲ ਕਰ ਲਿਆ। ਇਸ ਮੈਚ ਵਿੱਚ ਦੋਹਾਂ ਟੀਮ ਦੇ ਖਿਡਾਰੀਆਂ ਨੇ ਕਈ ਵੱਡੇ ਅਤੇ ਦਿਲਚਸਪ ਰਿਕਾਰਡ ਬਣਾਏ। ਇਸ ਮੈਚ ‘ਚ ਬਣੇ ਰਿਕਾਰਡਾਂ ਬਾਰੇ ‘ਚ ਤੁਹਾਨੂੰ ਦੱਸਦੇ ਹਾਂ:
– ਨਿਊ ਜ਼ੀਲੈਂਡ ਦੀ ਭਾਰਤ ਖ਼ਿਲਾਫ਼ ਇਹ 49ਵੀਂ ਜਿੱਤ ਸੀ। ਇਸ ਤੋਂ ਪਹਿਲਾਂ ਦੋਹਾਂ ਟੀਮਾਂ ਵਿਚਾਲੇ ਕੁੱਲ 109 ਮੈਚ ਖੇਡੇ ਗਏ ਸਨ ਜਿਨਾਂ ‘ਚੋਂ 55 ਮੈਚ ਭਾਰਤ ਨੇ ਅਤੇ 48 ਮੈਚ ਨਿਊ ਜ਼ੀਲੈਂਡ ਦੀ ਟੀਮ ਨੇ ਜਿੱਤੇ ਸਨ। ਇੱਕ ਮੈਚ ਟਾਈ ਅਤੇ ਪੰਜ ਮੈਚ ਦੋਹਾਂ ਟੀਮਾਂ ਦੇ ਬੇਨਤੀਜਾ ਰਹੇ ਸਨ।
– ਨਿਊ ਜ਼ੀਲੈਂਡ ਦੀ ਵਨਡੇਅ ਕ੍ਰਿਕਟ ‘ਚ ਭਾਰਤ ਖਿਲਾਫ਼ ਆਪਣੇ ਘਰੇਲੂ ਮੈਦਾਨ ‘ਤੇ ਇਹ 26ਵੀਂ ਜਿੱਤ ਸੀ।
– ਭਾਰਤ ਦਾ ਤੀਜੀ ਵਾਰ ਕਿਸੇ ਵਨ-ਡੇ ਸੀਰੀਜ਼ ‘ਚ ਕਲੀਨ ਸਵੀਪ ਹੋਇਆ ਹੈ। ਇਸ ਤੋਂ ਪਹਿਲਾਂ ਵੈੱਸਟ ਇੰਡੀਜ਼ ਨੇ ਦੋ ਵਾਰ ਭਾਰਤ ਨੂੰ 5-0 ਨਾਲ ਕਲੀਨ ਸਵੀਪ ਕੀਤਾ ਸੀ।
– ਭਾਰਤੀ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਆਪਣੇ ਵਨ-ਡੇ ਕਰੀਅਰ ਦਾ ਚੌਥਾ ਸੈਂਕੜਾ ਲਾਇਆ। ਇਸ ਦੇ ਨਾਲ ਹੀ ਉਹ ਸੱਤ ਅਰਧ ਸੈਂਕੜੇ ਵੀ ਵਨ-ਡੇ ਕ੍ਰਿਕਟ ‘ਚ ਬਣਾ ਚੁੱਕਾ ਹੈ।
– ਟੀਮ ਇੰਡੀਆ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਨਿਊ ਜ਼ੀਲੈਂਡ ਖ਼ਿਲਾਫ਼ ਤੀਜੇ ਮੁਕਾਬਲੇ ‘ਚ ਵਨ-ਡੇ ਕ੍ਰਿਕਟ ਕਰੀਅਰ ਦਾ ਅੱਠਵਾਂ ਅਰਧ ਸੈਂਕੜਾ ਲਾਇਆ। ਉਹ ਆਪਣੇ ਵਨ-ਡੇ ਕਰੀਅਰ ‘ਚ ਇੱਕ ਸੈਂਕੜਾ ਵੀ ਲਾ ਚੁੱਕਾ ਹੈ।
– ਨੰਬਰ-5 ‘ਤੇ ਏਸ਼ੀਆ ਦੇ ਬਾਹਰ ਭਾਰਤੀ ਖਿਡਾਰੀ ਵਲੋਂ ਵਨ-ਡੇ ਸੈਂਕੜੇ:
ਯੁਵਰਾਜ ਸਿੰਘ – ਆਸਟਰੇਲਆ ‘ਚ
ਯੁਵਰਾਜ ਸਿੰਘ – ਜ਼ਿੰਬਾਬਵੇ ‘ਚ
ਸੁਰੇਸ਼ ਰੈਨਾ – ਨਿਊ ਜ਼ੀਲੈਂਡ ‘ਚ
ਸੁਰੇਸ਼ ਰੈਨਾ – ਇੰਗਲੈਂਡ ‘ਚ
ਕੇ. ਐੱਲ. ਰਾਹੁਲ – ਨਿਊ ਜ਼ੀਲੈਂਡ ‘ਚ

– ਭਾਰਤ ਦੇ ਨੰਬਰ ਚਾਰ ਬੱਲੇਬਾਜ਼ ਵਲੋਂ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ‘ਚ ਵਿਦੇਸ਼ੀ ਜ਼ਮੀਨ ‘ਤੇ ਸਭ ਤੋਂ ਜ਼ਿਆਦਾ ਦੌੜਾਂ:
ਸ਼੍ਰੇਅਸ ਅੱਈਅਰ – 217 ਬਨਾਮ ਨਿਊ ਜ਼ੀਲੈਂਡ (2020)
ਯੁਵਰਾਜ ਸਿੰਘ – 210 ਬਨਾਮ ਇੰਗਲੈਂਡ (2017)
ਰਾਹੁਲ ਦ੍ਰਾਵਿੜ – 209 ਬਨਾਮ ਪਾਕਿਸਤਾਨ (2005)
ਨਿਊ ਜ਼ੀਲੈਂਡ ਖ਼ਿਲਾਫ਼ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਖ਼ਰਾਬ ਪ੍ਰਦਰਸ਼ਨ ਜਾਰੀ ਰਿਹਾ। ਉਸ ਨੇ ਇਸ ਵਨ-ਡੇ ਸੀਰੀਜ਼ ‘ਚ 25 ਦੀ ਔਸਤ ਨਾਲ ਬੱਲੇਬਾਜ਼ੀ ਕੀਤੀ, ਅਤੇ ਸਾਲ 2015 ਤੋਂ ਕਿਸੇ ਵੀ ਵਨ-ਡੇ ਸੀਰੀਜ਼ ‘ਚ ਇਹ ਉਸ ਦੀ ਸਭ ਤੋਂ ਖ਼ਰਾਬ ਔਸਤ ਹੈ।
– ਆਖ਼ਰੀ 3 ਵਨ-ਡੇ ਸੀਰੀਜ਼ ‘ਚ ਵਿਰਾਟ ਕੋਹਲੀ:
ਬਨਾਮ ਵੈੱਸਟ ਇੰਡੀਜ਼ – ਕੋਈ ਸੈਂਕੜਾ ਨਹੀਂ
ਬਨਾਮ ਆਸਟਰੇਲੀਆ – ਕੋਈ ਸੈਂਕੜਾ ਨਹੀਂ
ਬਨਾਮ ਨਿਊ ਜ਼ੀਲੈਂਡ – ਕੋਈ ਸੈਂਕੜਾ ਨਹੀਂ
– ਭਾਰਤ ਖ਼ਿਲਾਫ਼ ਸਭ ਤੋਂ ਘੱਟ ਗੇਂਦਾਂ ‘ਤੇ ਅਰਧ ਸੈਂਕੜੇ:
18 ਗਲੈਨ ਮੈਕਸਵੈੱਲ ਬੈਂਗਲੁਰੂ 2013
20 ਸ਼ਾਹਿਦ ਅਫ਼ਰੀਦੀ ਕਾਨਪੁਰ 2005
21 ਡਗਲਸ ਮਰੇਲਿਆ ਫ਼ਰੀਦਾਬਾਦ 2002
21 ਕੌਲਿਨ ਡੀ ਗਰੈਂਡਹੋਮ ਮਾਊਂਟ ਮਾਂਗਲੂਈ 2020