ਸਮੱਗਰੀ
ਸ਼ਕਰਕੰਦੀ ਅੱਧਾ ਕਿੱਲੋ
ਖੰਡ 500 ਗ੍ਰਾਮ
ਮੈਦਾ ਅੱਧਾ ਕੱਪ
ਸੋਡਾ ਬਾਈਕਾਰਬ ਅੱਧਾ ਛੋਟਾ ਚੱਮਚ
ਦੇਸੀ ਘਿਓ 1 ਵੱਡਾ ਚੱਮਚ
ਸੌਗੀ (ਕਿਸ਼ਮਿਸ਼) ਥੋੜ੍ਹੀ ਜਿਹੀ
ਤੇਲ ਤਲਣ ਲਈ
ਸ਼ਕਰਕੰਦੀ ਨੂੰ ਘੱਟ ਪਾਣੀ ਪਾ ਕੇ ਪ੍ਰੈਸ਼ਰ ਕੁੱਕਰ ‘ਚ ਉਬਾਲ ਕੇ ਛਿੱਲ ਲਓ। ਕਿਸੇ ਭਾਂਡੇ ‘ਚ ਪਾਣੀ ਅਤੇ ਖੰਡ ਮਿਲਾ ਕੇ ਇੱਕ ਤਾਰ ਦੀ ਚਾਸ਼ਨੀ ਬਣਾਓ। ਸੋਡੇ ਅਤੇ ਮੈਦੇ ਨੂੰ ਇਕੱਠਿਆਂ ਛਾਣ ਲਓ ਅਤੇ ਥੋੜ੍ਹਾ ਜਿਹਾ ਘਿਓ ਪਾ ਕੇ ਉਸ ਨੂੰ ਉਬਲੀ ਸ਼ਕਰਕੰਦੀ ਨਾਲ ਗੁੰਨ੍ਹ ਲਓ। ਹੁਣ ਇਸ ਦੇ ਛੋਟੇ-ਛੋਟੇ ਪੇੜੇ ਬਣਾਓ ਅਤੇ ਹਰ ਪੇੜੇ ‘ਚ ਇੱਕ-ਇੱਕ ਸੌਗੀ (ਕਿਸ਼ਮਿਸ਼) ਰੱਖ ਦਿਓ। ਕੜਾਹੀ ‘ਚ ਤੇਲ ਗਰਮ ਕੇ ਇਨ੍ਹਾਂ ਨੂੰ ਸੁਨਹਿਰਾ ਭੂਰਾ ਹੋਣ ਤਕ ਤਲ ਲਓ ਤੇ ਇੱਕ ਤਾਰ ਦੀ ਚਾਸ਼ਨੀ ‘ਚ ਪਾਉਂਦੇ ਜਾਓ। ਸ਼ਕਰਕੰਦੀ ਦੇ ਗ਼ੁਲਾਬ ਜਾਮੁਨ ਤਿਆਰ ਹਨ। ਤੁਸੀਂ ਇਨ੍ਹਾਂ ਨੂੰ ਗਰਮ ਅਤੇ ਠੰਡਾ ਦੋਵੇਂ ਤਰੀਕੇ ਨਾਲ ਪਰੋਸ ਸਕਦੇ ਹੋ।