ਨਵੀਂ ਦਿੱਲੀ— ਪੁਲਵਾਮਾ ਹਮਲੇ ਨੂੰ ਲੈ ਕੇ ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਨੇਤਾ ਉੱਦਿਤ ਰਾਜ ਨੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਦੇ ਬਿਆਨ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ 2024 ‘ਚ ਚੋਣਾਂ ਤੋਂ ਪਹਿਲਾਂ ਹੋਰ ਪੁਲਵਾਮਾ ਅਟੈਕ ਹੋ ਸਕਦਾ ਹੈ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸੱਤਾ ‘ਚ ਬਣੇ ਰਹਿਣ ਲਈ ਮੋਦੀ ਸਰਕਾਰ ਨੇ 40 ਜਵਾਨਾਂ ਦੀ ਜਾਨ ਦਾ ਸੌਦਾ ਕੀਤਾ। ਉੱਦਿਤ ਰਾਜ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ‘ਤੇ ਰਾਸ਼ਟਰਵਾਦ ਦਾ ਪ੍ਰਚਾਰ ਕਰਦੇ ਹਨ, ਜਦਕਿ ਹਮਲਿਆਂ ‘ਚ ਜਾਨ ਗਵਾਉਣ ਵਾਲੇ ਦਲਿਤ, ਆਦਿਵਾਸੀ ਅਤੇ ਪਿਛੜੇ ਭਾਈਚਾਰਿਆਂ ਦੇ ਫੌਜੀ ਹੁੰਦੇ ਹਨ।
2024 ਤੋਂ ਪਹਿਲਾਂ ਵੀ ਅਜਿਹਾ ਕੁਝ ਹੋਵੇਗਾ ਇਸ ਦੇਸ਼ ‘ਚ
ਉੱਦਿਤ ਰਾਜ ਨੇ ਕਿਹਾ,”ਰਾਹੁਲ ਜੀ ਨੇ ਬਹੁਤ ਹੀ ਮਾਕੂਲ ਸਵਾਲ ਕੀਤਾ ਹੈ। ਪੂਰੇ ਦੇਸ਼ ਨੂੰ ਪੁੱਛਣਾ ਚਾਹੁੰਦਾ, ਇਨ੍ਹਾਂ ਤੋਂ ਪੁਲਵਾਮਾ ਹਮਲੇ ‘ਚ ਕੀ ਸੱਚਾਈ ਹੈ। ਹੁਣ 14 ਫਰਵਰੀ 2019 ਨੂੰ ਇਹ ਹੋਇਆ ਤਾਂ ਭਾਜਪਾ ਦੇ ਵਰਕਰ ਪੂਰੇ ਦੇਸ਼ ‘ਚ ਕੈਂਡਲ ਮਾਰਚ ਕੱਢਣ ਲੱਗੇ। ਇਹ ਵਿਰੋਧੀ ਧਿਰ ਦਾ ਕੰਮ ਹੈ। ਪੱਖ ਦਾ ਕੰਮ ਹੈ ਤੁਰੰਤ ਪਤਾ ਲਗਾਓ। ਰਾਹੁਲ ਜੀ ਨੇ ਜੋ ਮੁੱਦਿਆ ਚੁੱਕਿਆ, ਅਸੀਂ ਪੂਰਾ ਸਮਰਥਨ ਕਰਦੇ ਹਾਂ। ਜਾਂਚ ਹੋਣੀ ਚਾਹੀਦੀ ਹੈ, ਨਹੀਂ ਤਾਂ 2024 ਤੋਂ ਪਹਿਲਾਂ ਵੀ ਅਜਿਹਾ ਕੁਝ ਹੋਵੇਗਾ ਇਸ ਦੇਸ਼ ‘ਚ।”
ਪੁਲਵਾਮਾ ‘ਚ ਉਨ੍ਹਾਂ ਨੇ ਸਰਕਾਰ ਦਾ ਹੱਥ ਦੱਸਦੇ ਹੋਏ ਟਵੀਟ ਕੀਤਾ,”ਜੋ ਲੋਕ ਸੱਤਾ ਪਾਉਣ ਲਈ ਗੁਜਰਾਤ ‘ਚ ਕਤਲੇਆਮ ਕਰਵਾ ਸਕਦੇ ਹਨ, ਉਹ ਸੱਤਾ ਬਣਾਏ ਰੱਖਣ ਲਈ 40 ਜਵਾਨਾਂ ਦੀ ਜਾਨ ਦਾ ਸੌਦਾ ਵੀ ਕਰ ਸਕਦੇ ਹਨ। ਇਨ੍ਹਾਂ ਲਈ ਦੇਸ਼ ਭਗਤੀ ਅਤੇ ਰਾਸ਼ਟਰਵਾਦ ਜਨਤਾ ਨੂੰ ਭਰਮਾਉਣ ਦਾ ਇਕ ਟੂਲ ਭਰ ਹੈ।” ਇਕ ਹੋਰ ਟਵੀਟ ‘ਚ ਉੱਦਿਤ ਰਾਜ ਨੇ ਕਿਹਾ,”ਸੋਸ਼ਲ ਮੀਡੀਆ ‘ਤੇ ਰਾਸ਼ਟਰਵਾਦ ਦਾ ਪ੍ਰਚਾਰ ਕਰਨ ਵਾਲੇ ਲੋਕ ਹਮੇਸ਼ਾ ਉੱਚੀ ਜਾਤੀ ਦੇ ਹੁੰਦੇ ਹਨ ਅਤੇ ਜਿਨ੍ਹਾਂ ਫੌਜੀਆਂ ਨੇ ਮੁੱਖ ਰੂਪ ਨਾਲ ਹਮਲੇ ‘ਚ ਆਪਣੀ ਜਾਨ ਗਵਾਈ ਉਹ ਐੱਸ.ਸੀ./ਐੱਸਟੀ/ਓ.ਬੀ.ਸੀ. ਭਾਈਚਾਰੇ ਤੋਂ ਆਉਂਦੇ ਹਨ। ਇਨ੍ਹਾਂ ਭਾਈਚਾਰਿਆਂ ਨੂੰ ਸੱਤਾਧਾਰੀ ਉੱਚੀ ਜਾਤੀਆਂ ਦੀ ਦੇਸ਼ਭਗਤੀ ਦੀ ਕੀਮਤ ਚੁਕਾਉਣੀ ਪੈਂਦੀ ਹੈ।