ਅੰਮ੍ਰਿਤਸਰ : ਜਲਿਆਂਵਾਲਾ ਬਾਗ ‘ਚ ਕੇਂਦਰ ਸਰਕਾਰ ਵਲੋਂ ਦੋ ਮਹੀਨਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਜਲਿਆਂਵਾਲਾ ਬਾਗ ‘ਚ ਨਵੀਨਕਰਨ ਹੋਣ ਕਾਰਨ ਇਸ ਨੂੰ 15 ਫਰਵਰੀ ਤੋਂ ਲੈ ਕੇ 12 ਅਪ੍ਰੈਲ ਤੱਕ ਬੰਦ ਕੀਤਾ ਗਿਆ ਹੈ। ਬਾਗ ਨੂੰ ਬੰਦ ਕਰਨ ਦਾ ਮੁੱਖ ਕਾਰਨ ਕੰਮ ਨੂੰ ਤੇਜ਼ੀ ਨਾਲ ਕਰਨਾ ਹੈ। ਇਸ ਸਬੰਧੀ ਇਤਿਹਾਸਕ ਗਲੀ ਦੇ ਬਾਹਰ ਨੋਟਿਸ ਬੋਰਡ ਵੀ ਲਗਾ ਦਿੱਤਾ ਗਿਆ ਹੈ।
ਦੂਜੇ ਪਾਸੇ ਇਸ ਬੋਰਡ ਦੇ ਲੱਗਣ ਤੋਂ ਬਾਅਦ ਸੈਲਾਨੀਆਂ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦਰਅਸਲ, ਇਸ ਦੇ ਸਾਕੇ ਦੇ 100 ਵਰ੍ਹੇ ਪੂਰੇ ਹੋਣ ਦੇ ਨਾਲ ਇਸ ‘ਤੇ 20 ਕਰੋੜ ਰੁਪਏ ਖਰਚ ਕੀਤਾ ਜਾਣਾ ਹੈ, ਜਿਸ ਨਾਲ ਇਸ ਦਾ ਸੁੰਦਰੀਕਰਨ ਕੀਤਾ ਜਾਵੇਗਾ।