ਪਟਨਾ—ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਜੇ.ਡੀ.ਯੂ ਤੋਂ ਵੱਖ ਹੋਣ ਤੋਂ ਬਾਅਦ ਪਹਿਲੀ ਵਾਰ ਅੱਜ ਪਟਨਾ ਪਹੁੰਚੇ। ਇੱਥੇ ਪ੍ਰਸ਼ਾਂਤ ਕਿਸ਼ੋਰ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਬਿਹਾਰ ਨੂੰ ਕਿਸੇ ਦੇ ਪਿੱਛੇ ਲੱਗਣ ਵਾਲਾ ਨਹੀਂ ਸਗੋਂ ਇਕ ਮਜ਼ਬੂਤ ਨੇਤਾ ਦੀ ਜ਼ਰੂਰਤ ਹੈ, ਜੋ ਆਪਣੇ ਫੈਸਲੇ ਖੁਦ ਲੈ ਸਕੇ।
ਗਾਂਧੀ-ਗੋਡਸੇ ਇੱਕਠੇ ਨਹੀਂ ਚੱਲ ਸਕਦੇ-
ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਪਾਰਟੀ ਦੀਆਂ ਵਿਚਾਰਧਾਰਾਂਵਾ ਸਬੰਧੀ ਮੇਰੇ ਅਤੇ ਨੀਤੀਸ਼ ਜੀ ਵਿਚਾਲੇ ਕਈ ਚਰਚਾ ਹੋਈਆਂ ਹਨ। ਨੀਤੀਸ਼ ਕੁਮਾਰ ਜੀ ਨੇ ਹਮੇਸ਼ਾ ਮੈਨੂੰ ਦੱਸਿਆ ਹੈ ਕਿ ਪਾਰਟੀ ਕਦੀ ਵੀ ਗਾਂਧੀ ਜੀ ਦੇ ਆਦਰਸ਼ਾਂ ਨੂੰ ਨਹੀਂ ਛੱਡ ਸਕਦੀ ਪਰ ਹੁਣ ਪਾਰਟੀ ਉਨ੍ਹਾਂ ਲੋਕਾਂ ਦੇ ਨਾਲ ਹੈ, ਜੋ ਗਾਂਧੀ ਦੇ ਹੱਤਿਆਰੇ ਨਾਥੂਰਾਮ ਗੋਡਸੇ ‘ਤੇ ਨਰਮ ਹੈ। ਉਨ੍ਹਾਂ ਨੇ ਨੀਤੀਸ਼ ਤੋਂ ਵੱਖ ਹੋਣ ਦਾ ਪਹਿਲਾਂ ਕਾਰਨ ਦੱਸਦੇ ਹੋਏ ਕਿਹਾ ਕਿ ਗਾਂਧੀ ਅਤੇ ਗੋਡਸੇ ਇੱਕਠੇ ਨਹੀਂ ਚੱਲ ਸਕਦੇ ਹਨ। ਪਾਰਟੀ ਤੋਂ ਵੱਖ ਹੋਣ ਦਾ ਦੂਜਾ ਕਾਰਨ ਜੇ.ਡੀ.ਯੂ ਅਤੇ ਨੀਤੀਸ਼ ਕੁਮਾਰ ਦੀ ਗਠਜੋੜ ‘ਚ ਪੋਜ਼ੀਸ਼ਨ ਨੂੰ ਲੈ ਕੇ ਹੈ। ਨੀਤੀਸ਼ ਕੁਮਾਰ ਪਹਿਲਾਂ ਵੀ ਭਾਜਪਾ ਦੇ ਨਾਲ ਸੀ ਅਤੇ ਹੁਣ ਵੀ ਹਨ ਪਰ ਦੋਵਾਂ ‘ਚ ਬਹੁਤ ਫਰਕ ਹੈ।
ਮੇਰੇ ਲਈ ਪਿਤਾ ਵਾਂਗ ਹਨ ਨੀਤੀਸ਼ ਕੁਮਾਰ-
ਪ੍ਰਸ਼ਾਤ ਕਿਸ਼ੋਰ ਨੇ ਦੱਸਿਆ ਹੈ ਕਿ ਉਹ ਦਸੰਬਰ 2014 ‘ਚ ਪਹਿਲੀ ਵਾਰ ਨੀਤੀਸ਼ ਕੁਮਾਰ ਨੂੰ ਮਿਲੇ ਸੀ ਅਤੇ ਜਿਸ ਤਰ੍ਹਾਂ ਨਾਲ ਨੀਤੀਸ਼ ਜੀ ਨੇ ਮੈਨੂੰ ਆਪਣੇ ਨਾਲ ਰੱਖਿਆ, ਉਦੋਂ ਬੇਟੇ ਦੀ ਤਰ੍ਹਾਂ ਹੀ ਪਿਆਰ ਦਿੱਤਾ, ਜਦੋਂ ਮੈਂ ਉਨ੍ਹਾਂ ਦੀ ਪਾਰਟੀ ‘ਚ ਸੀ ਤਾਂ ਵੀ ਅਤੇ ਉਸ ਤੋਂ ਪਹਿਲਾਂ ਵੀ ਪਰ ਮੈਂ ਵੀ ਉਨ੍ਹਾਂ ਨੂੰ ਪਿਤਾ ਵਾਂਗ ਹੀ ਸਮਝਿਆ।
ਬਿਹਾਰ ਦੀ ਨੀਤੀਸ਼ ਸਰਕਾਰ ਦੇ ਕੰਮਕਾਜ਼ ‘ਤੇ ਚੁੱਕੇ ਸਵਾਲ-
ਉਨ੍ਹਾਂ ਨੇ ਬਿਹਾਰ ‘ਚ ਪਿਛਲੇ 10 ਤੋਂ 12 ਸਾਲਾਂ ‘ਚ ਕੀਤੇ ਗਏ ਕੰਮ ਦਾ ਹਵਾਲਾ ਦਿੰਦੇ ਹੋਏ ਨੀਤੀਸ਼ ਸਰਕਾਰ ਦੇ ਕੰਮ ‘ਤੇ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਬਿਹਾਰ ਉੱਥੇ ਹੀ ਹੈ ਜਦੋਂ ਪਿਛਲੇ 15 ਸਾਲਾਂ ‘ਚ ਸੀ। ਇੰਝ ਨਹੀਂ ਕਿ ਬਿਹਾਰ ‘ਚ ਵਿਕਾਸ ਦਾ ਕੰਮ ਨਹੀਂ ਹੋਇਆ ਪਰ ਜਿਵੇ ਹੋ ਸਕਦਾ ਸੀ ਉਵੇਂ ਨਹੀਂ ਹੋ ਸਕਿਆ।
ਪ੍ਰਸ਼ਾਂਤ ਕਿਸ਼ੋਰ ਹੁਣ ਕਰਨਗੇ ‘ਗੱਲ ਬਿਹਾਰ ਦੀ’
ਪ੍ਰਸ਼ਾਤ ਕਿਸ਼ੋਰ ਨੇ ਅੱਗੇ ਕਿਹਾ, ”ਮੈਂ ਇੱਥੇ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ ਹੀ ਐਲਾਨ ਕਰਨ ਜਾ ਰਿਹਾ ਹਾਂ ਅਤੇ ਨਾ ਹੀ ਕਿਸੇ ਗਠਜੋੜ ਦੇ ਕੰਮ ‘ਚ ਮੇਰੀ ਕੋਈ ਦਿਲਚਸਪੀ ਹੈ। ਮੈਂ ਬਿਹਾਰ ‘ਚ ਨਵੀਂ ਮੁਹਿੰਮ ਸ਼ੁਰੂ ਕਰ ਰਿਹਾ ਹਾਂ, ‘ਗੱਲ ਬਿਹਾਰ ਦੀ’ ਮੇਰਾ ਉਦੇਸ਼ ਸਿਰਫ ਬਿਹਾਰ ਦੀ ਤਸਵੀਰ ਨੂੰ ਬਦਲਣਾ ਹੈ।