ਨਵੀਂ ਦਿੱਲੀ—ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਸਥਾਨ ਦੇ ਨਾਗੌਰ ਇਲਾਕੇ ‘ਚ 2 ਦਲਿਤ ਨੌਜਵਾਨਾਂ ਨਾਲ ਵਾਪਰੀ ਬਰਬਰਤਾ ਭਰੀ ਘਟਨਾ ਨੂੰ ‘ਭਿਆਨਕ ਅਤੇ ਡਰਾਉਣੀ’ ਦੱਸਦੇ ਹੋਏ ਅੱਜ ਸੂਬੇ ਦੀ ਗਹਿਲੋਤ ਸਰਕਾਰ ਨੂੰ ਤਰੁੰਤ ਕਾਰਵਾਈ ਕਰਨ ਲਈ ਅਪੀਲ ਕੀਤੀ ਹੈ।
ਦੱਸਣਯੋਗ ਹੈ ਕਿ ਰਾਜਸਥਾਨ ਦੇ ਨਾਗੌਰ ਇਲਾਕੇ ‘ਚ ਇਕ ਪੈਟਰੋਲ ਪੰਪ ਦੇ ਕਰਮਚਾਰੀਆਂ ਵੱਲੋਂ 2 ਦਲਿਤ ਭਰਾਵਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਨਾਲ ਬਰਬਰਤਾ ਭਰਿਆ ਵਿਹਾਰ ਵੀ ਕੀਤਾ ਗਿਆ। ਇਹ ਘਟਨਾ ਐਤਵਾਰ ਨੂੰ ਵਾਪਰੀ ਹੈ ਪਰ ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਬੁੱਧਵਾਰ ਨੂੰ ਮਾਮਲਾ ਦਰਜ ਕੀਤਾ ਗਿਆ ਅਤੇ ਕੁੱਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।