ਵੈਲਿੰਗਟਨ – ਸੁਖਇੰਦਰ ਕੌਰ ਗਿੱਲ ਉਰਫ਼ ਸੁੱਖੀ ਟਰਨਰ, ਜਿਸ ਨੂੰ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਤੇ ਦਿੱਗਜ ਕ੍ਰਿਕਟਰ ਨਾਲ ਪਿਆਰ ਹੋਇਆ ਅਤੇ ਦੋਹਾਂ ਨੇ ਸਾਲ 1973 ਵਿੱਚ ਵਿਆਹ ਕਰ ਲਿਆ। ਇਸ ਤੋਂ ਬਾਅਦ ਸੁੱਖੀ ਟਰਨਰ ਨਿਊਜ਼ੀਲੈਂਡ ਜਾ ਕੇ ਵੱਸ ਗਈ, ਪਰ ਅੱਜ ਵੀ ਉਸ ਦੇ ਦਿਲ ਵਿੱਚ ਭਾਰਤ ਅਤੇ ਖ਼ਾਸ ਕਰ ਕੇ ਪੰਜਾਬ ਲਈ ਪਿਆਰ ਭਰਿਆ ਹੋਇਆ ਹੈ।
ਸੁੱਖੀ ਟਰਨਰ ਦਾ ਜਨਮ ਪੰਜਾਬ ਦੇ ਲੁਧਿਆਣਾ ਵਿੱਚ ਹੋਇਆ ਅਤੇ ਉਹ ਸਿੱਖ ਭਾਈਚਾਰੇ ਨਾਲ ਸਬੰਧ ਰੱਖਦੀ ਹੈ। ਸੁੱਖੀ ਜੁਲਾਈ 1973 ਵਿੱਚ ਨਿਊ ਜ਼ੀਲੈਂਡ ਦੇ ਸਭ ਤੋਂ ਗਲੈਮਰਸ ਕ੍ਰਿਕਟਰ ਗਲੈੱਨ ਟਰਨਰ ਨਾਲ ਵਿਆਹ ਕਰਨ ਤੋਂ ਬਾਅਦ ਨਿਊ ਜ਼ੀਲੈਂਡ ਪਹੁੰਚੀ ਅਤੇ 20 ਸਾਲ ਬਾਅਦ 1995 ਤੋਂ 2004 ਵਿਚਾਲੇ ਡੁਨੇਡਿਨ ਦੀ ਤਿੰਨ ਵਾਰ ਮੇਅਰ ਬਣਨ ਵਾਲੀ ਭਾਰਤੀ ਮੂਲ ਦੀ ਪਹਿਲੀ ਸ਼ਖ਼ਸੀਅਤ ਬਣੀ।
ਲੁਧਿਆਣਾ ਦੀ ਜੰਮੀ ਸੁੱਖੀ ਨੇ ਕਿਹਾ, ”ਮੈਂ ਪਹਿਲੀ ਵਾਰ 1973 ਵਿੱਚ ਨਿਊ ਜ਼ੀਲੈਂਡ ਆਈ ਸੀ। ਮੈਂ ਇਥੇ 20 ਸਾਲ ਬਿਤਾਉਣ ਤੋਂ ਬਾਅਦ 1992 ਵਿੱਚ ਕੌਂਸਲ ਵਿੱਚ ਸ਼ਾਮਲ ਹੋਈ। ਉਸ ਸਮੇਂ ਇਥੇ ਬਹੁਤੇ ਭਾਰਤੀ ਨਹੀਂ ਸਨ। ਮੈਨੂੰ ਨਿਊ ਜ਼ੀਲੈਂਡ ਮੇਰੇ ਦੂਜੇ ਘਰ ਜਿਹਾ ਲੱਗਦਾ ਸੀ। ਹੁਣ ਇਥੇ ਬਹੁਤ ਸਾਰੇ ਪਰਵਾਸੀ ਵੱਸਦੇ ਹਨ।” ਟਰਨਰ ਨੇ ਕਿਹਾ, ”ਜਦੋਂ ਮੈਨੂੰ ਡੁਨੇਡਿਨ ਸ਼ਹਿਰ ਦੀ ਮੇਅਰ ਚੁਣਿਆ ਗਿਆ ਸੀ ਤਾਂ ਇਹ ਮੇਰੇ ਭਾਰਤੀ ਹੋਣ ਬਾਰੇ ਨਹੀਂ ਸੀ ਬਲਕਿ ਇਸ ਬਾਰੇ ਸੀ ਕਿ ਮੈਂ ਕਿਹਨਾਂ ਕਦਰਾਂ ਕੀਮਤਾਂ ਦਾ ਪੱਖ ਪੂਰਦੀ ਹਾਂ।
ਸੁੱਖੀ ਟਰਨਰ ਨੇ ਆਪਣੇ ਭਾਈਚਾਰੇ ਨੂੰ ਆਪਣੀਆਂ ਅੱਖਾਂ ਸਾਹਮਣੇ ਵਧਦੇ ਦੇਖਿਆ ਅਤੇ ਸਾਲਾਂ ਦੌਰਾਨ ਨਿਊ ਜ਼ੀਲੈਂਡ ਦੇ ਵਾਧੇ ਵਿੱਚ ਯੋਗਦਾਨ ਪਾਇਆ। ਨਿਊ ਜ਼ੀਲੈਂਡ ਦੇ ਸਭ ਤੋਂ ਰੁਝੇਵੇਂ ਵਾਲੇ ਸ਼ਹਿਰ ਵਿੱਚ ਇੱਕ ਲੱਖ ਤੋਂ ਜ਼ਿਆਦਾ ਭਾਰਤੀ ਭਾਈਚਾਰੇ ਦੇ ਲੋਕ ਰਹਿੰਦੇ ਹਨ ਜਿਸ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਔਕਲੈਂਡ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਹਨ। ਉਹਨਾਂ ਕਿਹਾ ਕਿ ਬਹੁਤ ਸਮਾਂ ਪਹਿਲਾਂ ਜਦੋਂ ਮੈਂ 2004 ਵਿੱਚ ਡੁਨੇਡਿਨ ਦੀ ਮੇਅਰ ਸੀ ਮੈਨੂੰ ਔਕਲੈਂਡ ਦੇ ਗੁਰਦੁਆਰਿਆਂ ਵਿੱਚ ਬੁਲਾਇਆ ਜਾਂਦਾ ਸੀ, ਪਰ ਉਸ ਸਮੇਂ ਇਥੇ ਬਹੁਤੇ ਮੰਦਰ ਨਹੀਂ ਸਨ, ਪਰ ਹੁਣ ਇਥੇ ਬਹੁਤ ਸਾਰੇ ਹਿੰਦੂ ਮੰਦਰ ਵੀ ਹਨ। 80 ਦੇ ਦਹਾਕੇ ਵਿੱਚ ਇਥੇ ਇੱਕ ਭਾਰਤੀ ਐਸੋਸੀਏਸ਼ਨ ਸੀ ਅਤੇ ਹੁਣ ਇਹਨਾਂ ਗਿਣਤੀ ਚਾਰ ਤੋਂ ਪੰਜ ਹੋ ਗਈ ਹੈ।
ਇਸ ਦੌਰਾਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜਦੋਂ ਇਥੇ ਭਾਰਤੀ ਕ੍ਰਿਕਟ ਮੈਚ ਖੇਡਦੇ ਹਨ ਤਾਂ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਤਾਂ ਨਿਊ ਜ਼ੀਲੈਂਡ ਦੇ ਸਾਬਕਾ ਕਪਤਾਨ ਅਤੇ ਸਭ ਤੋਂ ਬਿਹਤਰੀਨ ਬੱਲੇਬਾਜ਼ਾਂ ਵਿੱਚੋਂ ਇੱਕ ਟਰਨਰ ਦੀ ਪਤਨੀ ਨੇ ਹੱਸਦਿਆਂ ਕਿਹਾ, ”ਉਸ ਵੇਲੇ ਮੇਰੀ ਵਫ਼ਾਦਾਰੀ ਵੰਡੀ ਜਾਂਦੀ ਹੈ, ਪਰ ਭਾਰਤ ਨਾਲ ਕ੍ਰਿਕਟ ਮੈਚਾਂ ਦੌਰਾਨ ਮਾਹੌਲ ਮੈਨੂੰ ਸ਼ਾਨਦਾਰ ਲੱਗਦਾ ਹੈ। ਹਰ ਪਾਸੇ ਰੰਗੀਨ ਪੱਗਾਂ …।