ਇਸਲਾਮਾਬਾਦ – ਕਾਂਗਰਸ ਨੇਤਾ ਅਤੇ ਅਭਿਨੇਤਾ ਸ਼ਤਰੂਘਨ ਸਿਨ੍ਹਾ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨਾਲ ਸ਼ਨੀਵਾਰ ਨੂੰ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਦੋਹਾਂ ਨੇਤਾਵਾਂ ਨੇ ਸਹਿਮਤੀ ਵਿਅਕਤ ਕੀਤੀ ਕਿ ਉਪ ਮਹਾਦੀਪ ਵਿਚ ਸ਼ਾਂਤੀ ਨੂੰ ਵਧਾਉਣ ਦੇਣ ਲਈ ਕੰਮ ਕਰਨ ਦੀ ਸਖਤ ਲੋਡ਼ ਹੈ। ਸਿਨ੍ਹਾ ਇਕ ਨਿੱਜੀ ਯਾਤਰਾ ‘ਤੇ ਪਾਕਿਸਤਾਨ ਵਿਚ ਹਨ। ਅਲਵੀ ਦੇ ਪ੍ਰੋਗਰਾਮ ਦੇ ਇਕ ਬਿਆਨ ਮੁਤਾਬਕ ਸਿਨ੍ਹਾ ਨੇ ਲਾਹੌਰ ਦੇ ਗਵਰਨਰ ਹਾਊਸ ਵਿਚ ਰਾਸ਼ਟਰਪਤੀ ਅਲਵੀ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਨੇ ਕਸ਼ਮੀਰ ਸਮੇਤ ਕਈ ਮਾਮਲਿਆਂ ‘ਤੇ ਚਰਚਾ ਕੀਤੀ। ਅਲਵੀ ਅਤੇ ਸਿਨ੍ਹਾ ਦੋਹਾਂ ਨੇ ਸਹਿਮਤੀ ਜਤਾਈ ਕਿ ਉਪ ਮਹਾਦੀਪ ਵਿਚ ਸ਼ਾਂਤੀ ਨੂੰ ਵਧਾਉਣ ਲਈ ਕੰਮ ਕਰਨ ਦੀ ਸਖਤ ਜ਼ਰੂਰਤ ਹੈ।
ਦੱਸ ਦਈਏ ਕਿ ਸ਼ਤਰੂਘਨ ਦੇ ਪਾਕਿਸਤਾਨ ਦੇ ਇਸ ਦੌਰੇ ਤੋਂ ਬਾਅਦ ਭਾਰਤ ਦੀ ਸਿਆਸਤ ਕਾਫੀ ਗਰਮਾ ਗਈ ਹੈ ਅਤੇ ਵਿਰੋਧੀ ਧਿਰ ਭਾਜਪਾ ਵੱਲੋਂ ਉਨ੍ਹਾਂ ‘ਤੇ ਨਿਸ਼ਾਨਾ ਵਿੰਨਿ੍ਹਆ ਜਾ ਰਿਹਾ ਹੈ। ਸੋਸ਼ਲ ਮੀਡੀਆ ਟਵਿੱਟਰ ‘ਤੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਲੋਕ ਇਨ੍ਹਾਂ ਨੇ ਰੀ-ਟਵੀਟ ਕਰ ਟ੍ਰੋਲ ਕਰ ਰਹੇ ਹਨ।