ਤਹਿਰਾਨ- ਈਰਾਨ ਵਿਚ ਬੁੱਧਵਾਰ ਨੂੰ ਕੋਰੋਨਾਵਾਇਰਸ ਦੇ 44ਨਵੇਂ ਮਾਮਲਿਆਂ ਦਾ ਪਤਾ ਲੱਗਿਆ ਹੈ ਤੇ ਇਹਨਾਂ ਵਿਚੋਂ ਚਾਰ ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ ਤੇ ਕੁੱਲ 139 ਲੋਕ ਇਸ ਨਾਲ ਇੰਫੈਕਟਡ ਹਨ। ਇਸ ਦੀ ਜਾਣਕਾਰੀ ਸਿਹਤ ਵਿਭਾਗ ਵਲੋਂ ਦਿੱਤੀ ਗਈ ਹੈ।
ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ ਈਰਾਨ ਦੇ ਕੋਮ ਵਿਚ ਕੋਰੋਨਾਵਾਇਰਸ ਦੇ 15, ਜੀਲਾਨ ਵਿਚ 9, ਤਹਿਰਾਨ ਵਿਚ 4, ਖੁਜਿਸਤਾਨ ਵਿਚ 3, ਸਿਸਤਾਨ, ਕੋਹਗਿਲੁਏ, ਫਾਰਸ, ਬੋਯਰਾਹਮਦ ਤੇ ਬਲੋਚਿਸਤਾਨ ਵਿਚ ਦੋ-ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਇਕ-ਇਕ ਮਾਮਲਾ ਸਾਹਮਣੇ ਆਇਆ ਹੈ।
ਜ਼ਿਕਰਯੋਗ ਹੈ ਕਿ ਚੀਨ ਵਿਚ ਕੋਰੋਨਾਵਾਇਰਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,715 ਹੋ ਗਈ ਜਦਕਿ ਹੁਣ ਤੱਕ ਕੁੱਲ 78,000 ਮਰੀਜ਼ਾਂ ਵਿਚ ਇਸ ਵਾਇਰਸ ਦੇ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ ਹੁਬੇਈ ਸੂਬੇ ਵਿਚ 52 ਲੋਕਾਂ ਦੀ ਮੌਤ ਹੋਈ ਅਤੇ 401 ਨਵੇਂ ਮਾਮਲੇ ਦਰਜ ਕੀਤੇ ਗਏ ਹਨ।