ਨਵੀਂ ਦਿੱਲੀ – ਭਰਤੀ ਕਪਤਾਨ ਵਿਰਾਟ ਕੋਹਲੀ ਨੇ ਨਿਊ ਜ਼ੀਲੈਂਡ ਹੱਥੋਂ ਪਹਿਲਾ ਕ੍ਰਿਕਟ ਟੈੱਸਟ ਸਵਾ ਤਿੰਨ ਦਿਨਾਂ ਵਿੱਚ ਹੀ 10 ਵਿਕਟਾਂ ਨਾਲ ਗੁਆਉਣ ਦੇ ਬਾਵਜੂਦ ਟੀਮ ਦਾ ਬਚਾਅ ਕਰਦਿਆਂ ਕਿਹਾ ਕਿ ਇੱਕ ਹਾਰ ਨਾਲ ਟੀਮ ਖ਼ਰਾਬ ਨਹੀਂ ਹੋ ਜਾਂਦੀ। ਵਿਰਾਟ ਨੇ ਕਿਹਾ ਭਾਰਤੀ ਟੀਮ ਦੇ ਵੈਲਿੰਗਟਨ ਟੈੱਸਟ ਵਿੱਚ ਖ਼ਰਾਬ ਪ੍ਰਦਰਸ਼ਨ ਨੂੰ ਲੈ ਕੇ ਹੋ ਰਹੀਆਂ ਆਲੋਚਨਾਵਾਂ ‘ਤੇ ਕਿਹਾ, ”ਮੈਂ ਮੰਨਦਾ ਹਾਂ ਕਿ ਅਸੀਂ ਪਹਿਲੇ ਟੈੱਸਟ ਮੈਚ ਵਿੱਚ ਬਿਲਕੁਲ ਵੀ ਮੁਕਾਬਲਾ ਨਹੀਂ ਕਰ ਸਕੇ। ਅਸੀਂ ਪਹਿਲੀ ਪਾਰੀ ਵਿੱਚ ਖ਼ਰਾਬ ਬੱਲੇਬਾਜ਼ੀ ਕੀਤੀ ਅਤੇ ਖੁਦ ਨੂੰ ਨਿਰਾਸ਼ ਕੀਤਾ ਪਰ ਨਾਲ ਹੀ ਮੇਰਾ ਇਹ ਵੀ ਮੰਨਣਾ ਹੈ ਕਿ ਇਸ ਇੱਕ ਹਾਰ ਨਾਲ ਸਾਡੀ ਟੀਮ ਖ਼ਰਾਬ ਨਹੀਂ ਹੋ ਜਾਂਦੀ ਅਤੇ ਸਾਡੀ ਸੋਚ ਉਹ ਹੀ ਰਹੇਗੀ ਜਿਹੜੀ ਪਹਿਲਾਂ ਸੀ।”
ਕਪਤਾਨ ਨੇ ਇਸ ਪ੍ਰਦਰਸ਼ਨ ‘ਤੇ ਕਿਹਾ, ”ਸਾਨੂੰ ਪਤਾ ਹੈ ਕਿ ਅਸੀਂ ਖ਼ਰਾਬ ਖੇਡੇ ਹਾਂ, ਪਰ ਬਾਹਰ ਜਿਹੜੇ ਲੋਕ ਸਾਡੇ ਪ੍ਰਦਰਸ਼ਨ ਨੂੰ ਲੈ ਕੇ ਗੱਲਾਂ ਕਰ ਰਹੇ ਹਨ ਉਸ ‘ਤੇ ਅਸੀਂ ਜ਼ਿਆਦਾ ਧਿਆਨ ਨਹੀਂ ਦੇ ਰਹੇ। ਜੇਕਰ ਤੁਸੀਂ ਬਾਹਰ ਦੀਆਂ ਗੱਲਾਂ ‘ਤੇ ਧਿਆਨ ਦੇਵੋਗੇ ਤਾਂ ਉਹ ਸੱਤਵੇਂ-ਅੱਠਵੇਂ ਨੰਬਰ ‘ਤੇ ਪਹੁੰਚ ਜਾਣਗੇ। ਅਸੀਂ ਇਸ ਹਾਰ ਨੂੰ ਵੀ ਬਹੁਤ ਜ਼ਿਆਦਾ ਤਵੱਜੋ ਨਹੀਂ ਦੇਵਾਂਗਾ ਅਤੇ ਆਪਣੀ ਖੇਡ ‘ਤੇ ਧਿਆਨ ਲਗਾਵਾਂਗੇ। ਅਸੀਂ ਹਾਂ-ਪੱਖੀ ਸੋਚ ਦੇ ਨਾਲ ਵਾਪਸੀ ਕਰਾਂਗੇ ਅਤੇ ਦੂਜੇ ਟੈੱਸਟ ਵਿੱਚ ਜਿੱਤ ਹਾਸਲ ਕਰਾਂਗੇ।”