ਫ਼ਿਲਮ ਇੰਡਸਟਰੀ ਦੇ ਮਸ਼ਹੂਰ ਫ਼ੈਸ਼ਨ ਫ਼ੋਟੋਗ੍ਰਾਫ਼ਰ ਡੱਬੂ ਰਤਨਾਨੀ ਨੇ ਆਪਣਾ ਕੈਲੰਡਰ ਲੌਂਚ ਕਰ ਦਿੱਤਾ ਹੈ। ਇਸ ਦਰਮਿਆਨ ਕੁੱਝ ਨਿਊਜ਼ ਏਜੰਸੀਆਂ ਨੇ ਇਹ ਦਾਅਵਾ ਕੀਤਾ ਕਿ ਅਦਾਕਾਰ ਕਬੀਰ ਬੇਦੀ ਨੇ ਡੱਬੂ ਰਤਨਾਨੀ ਦੇ ਕੈਲੰਡਰ ਲੌਂਚ ਮੌਕੇ ਸਨੀ ਲਿਓਨੀ ਤੋਂ ਉਸ ਦਾ ਨੰਬਰ ਮੰਗਿਆ ਜਿਸ ਦਾ ਟਵੀਟ ਕਰ ਕੇ ਕਬੀਰ ਬੇਦੀ ਨੇ ਵਿਰੋਧ ਕੀਤਾ। ਕਬੀਰ ਨੇ ਟਵੀਟ ਕਰਦਿਆਂ ਲਿਖਿਆ ਕਿ, ”ਮੈਂ ਸਨੀ ਲਿਓਨੀ ਤੋਂ ਉਸ ਦਾ ਨੰਬਰ ਨਹੀਂ ਸੀ ਮੰਗਿਆ। ਅਜਿਹਾ ਮੈਨੂੰ ਬਦਨਾਮ ਕਰਨ ਲਈ ਕਿਹਾ ਜਾ ਰਿਹਾ ਹੈ। ਡੱਬੂ ਰਤਨਾਨੀ ਦੀ ਪਾਰਟੀ ‘ਚ ਸਨੀ ਲਿਓਨੀ ਦੇ ਪਤੀ ਦਾ ਨੰਬਰ ਮੰਗਿਆ ਸੀ ਜਿਸ ਨੂੰ ਉਸ ਦੇ ਪਤੀ ਨੇ ਮੋਬਾਇਲ ‘ਤੇ ਖ਼ੁਦ ਡਾਇਲ ਕਰ ਕੇ ਦਿੱਤਾ ਸੀ।”
ਕਬੀਰ ਨੇ ਟਵੀਟ ‘ਚ ਨਿਊਜ਼ ਏਜੰਸੀਆਂ ਨੂੰ ਅਜਿਹੀਆਂ ਗਲਤ ਖ਼ਬਰਾਂ ਨੂੰ ਹਟਾਉਣ ਅਤੇ ਮੁਆਫ਼ੀ ਮੰਗਣ ਦੀ ਗੱਲ ਕਹੀ ਹੈ। ਉੱਥੇ ਕਬੀਰ ਦੇ ਟਵੀਟ ਦਾ ਜਵਾਬ ਦਿੰਦਿਆਂ ਸਨੀ ਲਿਓਨੀ ਦੇ ਪਤੀ ਡੈਨੀਅਲ ਨੇ ਵੀ ਆਪਣੀ ਪ੍ਰਤੀਕਿਰਆ ਦਿੱਤੀ ਹੈ। ਉਸ ਦਾ ਕਹਿਣਾ ਸੀ, ”ਕਬੀਰ ਮੇਰਾ ਨੰਬਰ ਨਹੀਂ ਮੰਗ ਸਕਦਾ? ਕਬੀਰ ਅਤੇ ਸਨੀ ਇੱਕ-ਦੂਜੇ ਨੂੰ ਕਾਫ਼ੀ ਸਮੇਂ ਤੋਂ ਜਾਣਦੇ ਹਨ। ਇਸ ਲਈ ਕਬੀਰ ਕੋਲ ਸਨੀ ਦਾ ਨੰਬਰ ਪਹਿਲਾਂ ਹੀ ਸੀ। ਸਿਰਫ਼ ਇੱਕ ਸਟੋਰੀ ਲਈ ਅਜਿਹੀਆਂ ਗ਼ਲਤ ਖ਼ਬਰਾਂ ਘੜਨ ਦੀ ਕੋਈ ਜ਼ਰੂਰਤ ਨਹੀਂ ਹੈ।”