ਸਮਗਰੀ: ਕੱਚੇ ਛੋਲੀਏ ਦੇ ਦਾਣੇ, ਵੱਡੀ ਇਲਾਇਚੀ, ਲੌਂਗ, ਟਮਾਟਰ, ਪਿਆਜ਼ (ਸਾਰੀਆਂ ਵਸਤਾਂ ਲੋੜ ਅਨੁਸਾਰ)
ਸਾਰਿਆਂ ਨੂੰ ਲੋੜ ਅਨੁਸਾਰ ਲੂਣ ਮਿਰਚ ਪਾ ਕੇ ਕੂੰਡੇ ਵਿੱਚ ਕੁੱਟ ਲਵੋ। ਛੋਲੀਏ ਲਜ਼ੀਜ਼ ਦੀ ਚਟਨੀ ਤਿਆਰ ਹੈ।
ਮੂਲੀ ਅਤੇ ਮੂੰਗਰਿਆਂ ਦੀ ਚਟਨੀ
ਸਮਗਰੀ: ਮੂਲੀਆਂ, ਮੂੰਗਰੇ (ਦੋਨੋਂ ਚੀਜਾਂ ਲੋੜ ਅਨੁਸਾਰ)
ਵਿਧੀ: ਛਿੱਲੀਆਂ ਹੋਈਆਂ ਮੂਲੀਆਂ ਨੂੰ ਧੋ ਕੇ ਕੱਟ ਲਵੋ। ਹੁਣ ਇਹਨਾਂ ਨੂੰ ਧੋਤੇ ਹੋਏ ਮੂੰਗਰਿਆਂ ਸਮੇਤ ਸਵਾਦ ਅਨੁਸਾਰ ਲੂਣ ਮਿਰਚ ਪਾ ਕੇ ਕੂੰਡੇ ਵਿੱਚ ਕੁੱਟ ਲਓ। ਮੂਲੀ-ਮੂੰਗਰੇ ਦੀ ਚਟਣੀ ਤਿਆਰ ਹੈ।