ਸਮੱਗਰੀ – ਅੱਧਾ ਕਿਲੋ ਭਿੰਡੀ ਬਾਰੀਕ ਕੱਟੀ ਅਤੇ ਤਲੀ ਹੋਈ, ਦੋ ਵੱਡੇ ਚੱਮਚ ਚਨਾ ਦਾਲ, ਅੱਧਾ ਵੱਡਾ ਚੱਮਚ ਸਰੋਂ, ਇੱਕ ਵੱਡਾ ਚੱਮਚ ਸਾਬਤ ਜ਼ੀਰਾ, ਚਾਰ ਸੁੱਕੀਆਂ ਮਿਰਚਾਂ, ਇੱਕ ਪਿਆਜ਼ ਬਰੀਕ ਕੱਟਿਆ, ਚਾਰ ਟਮਾਟਰ ਬਰੀਕ ਕੱਟੇ, ਇੱਕ ਵੱਡਾ ਚੱਮਚ ਲਾਲ ਮਿਰਚ ਪਾਊਡਰ, ਇੱਕ ਛੋਟਾ ਚੱਮਚ ਹਲਦੀ ਪਾਊਡਰ, ਦੋ ਕੱਪ ਦਹੀਂ, ਨਮਕ ਸੁਆਦ ਅਨੁਸਾਰ ਅਤੇ ਤੇਲ।
ਵਿਧੀ – ਪੈਨ ਵਿੱਚ ਤੇਲ ਗਰਮ ਕਰੋ, ਜ਼ੀਰਾ, ਸਰ੍ਹੋਂ, ਚਨਾ ਦਾਲ ਅਤੇ ਕੜ੍ਹੀ ਪੱਤਾ ਪਾਓ। ਪਿਆਜ਼ ਪਾ ਕੇ ਸੁਨਹਿਰਾ ਹੋਣ ਤਕ ਤਲੋ। ਟਮਾਟਰ ਮਿਲਾਓ। ਤੇਲ ਛੱਡਣ ਤਕ ਭੁੰਨੋ, ਦਹੀਂ ਪਾਓ। ਇੱਕ ਉਬਾਲ ਆਉਣ ਦਿਓ। ਇਸ ਵਿੱਚ ਤਲੀ ਹੋਈ ਭਿੰਡੀ ਪਾ ਕੇ ਧੀਮੀ ਅੱਗ ਉਪਰ 10 ਮਿੰਟ ਤਕ ਪਕਣ ਦਿਓ। ਰੋਟੀ ਨਾਲ ਪਰੋਸੋ।
ਅਚਾਰੀ ਆਲੂ ਛੋਲੇ
ਸਮੱਗਰੀ – ਇੱਕ ਕੱਪ ਸਫ਼ੈਦ ਛੋਲੇ, ਚਾਰ ਆਲੂ ਉਬਲੇ ਅਤੇ ਚਕੋਰ ਆਕਾਰ ਦੇ ਕੱਟੇ ਹੋਏ, ਤਿੰਨ ਟਮਾਟਰ, ਪੰਜ ਹਰੀਆਂ ਮਿਰਚਾਂ ਚੀਰੀਆਂ ਹੋਈਆਂ, ਇੱਕ ਵੱਡਾ ਚੱਮਚ ਲਸਣ ਦਾ ਪੇਸਟ, ਇੱਕ ਵੱਡਾ ਚੱਮਚ ਅਦਰਕ ਦਾ ਪੇਸਟ, ਇੱਕ ਕੱਪ ਦਹੀਂ ਚੰਗੀ ਤਰ੍ਹਾਂ ਫ਼ੈਂਟਿਆ ਹੋਇਆ, ਇੱਕ ਚੱਮਚ ਨਿੰਬੂ ਦਾ ਰਸ, ਡੇਢ ਵੱਡੇ ਚੱਮਚ ਅਚਾਰ ਮਸਾਲਾ, ਸੁਆਦ ਅਨੁਸਾਰ ਨਮਕ ਅਤੇ ਅੱਧਾ ਕੱਪ ਤੇਲ।
ਵਿਧੀ – ਕੁੱਕਰ ਵਿੱਚ ਸਫ਼ੈਦ ਛੋਲਿਆਂ ਨੂੰ ਡੇਢ ਕੱਪ ਪਾਣੀ ਵਿੱਚ ਉਬਾਲੋ। ਟਮਾਟਰ ਬਰੀਕ ਕੱਟੋ। ਨਿੰਬੂ ਦਾ ਰਸ ਤੇ ਅੱਧਾ ਚੱਮਚ ਅਚਾਰ ਮਸਾਲਾ ਇਕਸਾਰ ਮਿਲਾਓ। ਚੀਰੀਆਂ ਹੋਈਆਂ ਹਰੀਆਂ ਮਿਰਚਾਂ ਵਿੱਚ ਨਿੰਬੂ ਰਸ ਵਾਲੇ ਮਸਾਲੇ ਭਰੋ। ਪੈਨ ਵਿੱਚ ਤੇਲ ਗਰਮ ਕਰੋ, ਟਮਾਟਰ ਅਤੇ ਬਚਿਆ ਹੋਇਆ ਆਚਾਰ ਮਸਾਲਾ ਭੁੰਨੋ। ਅਦਰਕ ਅਤੇ ਲਸਣ ਦਾ ਪੇਸਟ ਮਿਲਾ ਕੇ ਭੁੰਨੋ। ਆਲੂ-ਛੋਲੇ ਅਤੇ ਦਹੀਂ ਪਾ ਕੇ ਭੁੰਨੋ। ਥੋੜ੍ਹਾ ਪਾਣੀ ਮਿਲਾ ਕੇ 15 ਮਿੰਟ ਤਕ ਤਰੀ ਗਾੜ੍ਹੀ ਹੋਣ ਤਕ ਪਕਾਓ। ਇਨ੍ਹਾਂ ਮਸਾਲਿਆਂ ਵਿੱਚ ਮਿਰਚ ਪਾ ਕੇ ਦੋ ਮਿੰਟਾਂ ਬਾਅਦ ਅੱਗ ਤੋਂ ਉਤਾਰੋ। ਸਾਦੇ ਚਾਵਲਾਂ ਦੇ ਨਾਲ ਜਾਂ ਰੋਟੀ ਦੇ ਨਾਲ ਪਰੋਸੋ।