ਨਵੀਂ ਦਿੱਲੀ – ਸਾਊਥ ਅਭਿਨੇਤਰੀ ਅਨੁਸ਼ਕਾ ਸ਼ੈੱਟੀ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਭਾਰਤੀ ਕ੍ਰਿਕਟਰ ਨੂੰ ਡੇਟ ਨਹੀਂ ਕਰ ਰਹੀ। ਵਿਆਹ ਦੀਆਂ ਗੱਲਾਂ ਸਿਰਫ਼ ਅਫ਼ਵਾਹਾਂ ਹਨ। ਆਪਣੀ ਇੱਕ ਫ਼ਿਲਮ ਦੀ ਪ੍ਰਮੋਸ਼ਨ ‘ਤੇ ਅਨੁਸ਼ਕਾ ਨੇ ਕਿਹਾ, ”ਇੱਕ ਵਾਰ ਤਾਂ ਲੋਕਾਂ ਨੇ ਕਿਹਾ ਕਿ ਮੈਨੂੰ ਪਿਆਰ ਹੋ ਗਿਆ ਅਤੇ ਫ਼ਿਰ ਚੁੱਪ-ਚੁਪੀਤੇ ਮੇਰੇ ਵਿਆਹ ਦੀਆਂ ਖ਼ਬਰਾਂ ਵੀ ਆ ਗਈਆਂ। ਹੁਣ ਕ੍ਰਿਕਟਰ ਦੇ ਨਾਲ ਮੇਰਾ ਨਾਂ ਜੋੜ ਦਿੱਤਾ ਗਿਆ ਹੈ। ਇਹ ਗ਼ਲਤ ਹੈ।”
ਅਨੁਸ਼ਕਾ ਨੇ ਆਪਣੇ ਵਿਆਹ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਇਨ੍ਹਾਂ ‘ਤੇ ਰੋਕ ਲੱਗਣੀ ਚਾਹੀਦੀ ਹੈ ਕਿਉਂਕਿ ਮੇਰੇ ਵਿਆਹ ਅਤੇ ਪਿਆਰ ਬਾਰੇ ਕਾਫ਼ੀ ਅਫ਼ਵਾਹਾਂ ਉੱਡਦੀਆਂ ਰਹਿੰਦੀਆਂ ਹਨ।” ਉਸ ਨੇ ਕਿਹਾ ਕਿ ਖ਼ਬਰਾਂ ਵਿੱਚ ਤਾਂ ਉਸ ਦਾ ਕਈ ਵਾਰ ਵਿਆਹ ਵੀ ਕਰਵਾਇਆ ਜਾ ਚੁੱਕਾ ਹੈ। ਉਸ ਨੇ ਦੱਸਿਆ ਕਿ ਆਪਣੇ ਵਿਆਹ ਦਾ ਫ਼ੈਸਲਾ ਉਹ ਆਪਣੇ ਪਰਿਵਾਰ ‘ਤੇ ਛੱਡ ਚੁੱਕੀ ਹੈ। ਉਹ ਹੀ ਇਸ ਬਾਰੇ ਫ਼ੈਸਲਾ ਲੈਣਗੇ। ਜ਼ਿਕਰਯੋਗ ਹੈ ਕਿ ਕ੍ਰਿਕਟਰਾਂ ਅਤੇ ਬੌਲੀਵੁਡ ਅਭਿਨੇਤਰੀਆਂ ਵਿਚਾਲੇ ਵਿਆਹ ਦਾ ਕਾਫ਼ੀ ਰਿਵਾਜ ਚੱਲ ਰਿਹਾ ਹੈ। ਬੀਤੇ ਦਿਨੀਂ ਹੀ ਮਨੀਸ਼ ਪਾਂਡੇ ਨੇ ਸਾਊਥ ਅਭਿਨੇਤਰੀ ਅਕਸ਼ਿਤਾ ਸ਼ੈੱਟੀ ਨਾਲ ਵਿਆਹ ਕੀਤਾ। ਉਥੇ ਹੀ ਆਲਰਾਊਂਡਰ ਹਾਰਦਿਕ ਪੰਡਯਾ ਅਭਿਨੇਤਰੀ ਨਤਾਸ਼ਾ ਸਟੈਨਕੋਵਿਕ ਨਾਲ ਮੰਗਣੀ ਕਰ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਅਫ਼ਵਾਹਾਂ ਵਿੱਚ ਜਿਸ ਖਿਡਾਰੀ ਦੀ ਗੱਲ ਹੋ ਰਹੀ ਹੈ, ਉਹ ਸਾਊਥ ਨਹੀਂ ਸਗੋਂ ਉੱਤਰੀ ਭਾਰਤ ਦਾ ਹੈ। ਇਹ ਖਿਡਾਰੀ ਦੱਖਣੀ ਭਾਰਤੀ ਰਾਜ ਦੀ ਇੱਕ ਰਣਜੀ ਟੀਮ ਵਿੱਚ ਖੇਡਦਾ ਹੈ। ਫ਼ਿਲਹਾਲ 38 ਸਾਲਾ ਅਨੁਸ਼ਕਾ ਸ਼ੈੱਟੀ ਇਨ੍ਹਾਂ ਦਿਨਾਂ ਵਿੱਚ ਆਪਣੀ ਫ਼ਿਲਮ ਨਿਸ਼ਬਧਮ ਵਿੱਚ ਨਜ਼ਰ ਆਵੇਗੀ। ਇਹ ਸਾਈਲੈਂਟ ਥ੍ਰਿੱਲਰ ਫ਼ਿਲਮ ਹੈ ਜਿਸ ਵਿੱਚ ਉਹ ਇੱਕ ਆਰਟਿਸਟ ਦਾ ਕਿਰਦਾਰ ਨਿਭਾਅ ਰਹੀ ਹੈ। ਫ਼ਿਲਮ ਵਿੱਚ ਆਰ. ਮਾਧਵਨ ਅਤੇ ਸ਼ਾਲਿਨੀ ਪਾਂਡੇ ਵੀ ਕੰਮ ਕਰ ਰਹੇ ਹਨ।