ਬੌਲੀਵੁਡ ਐਕਟਰ ਵਿਕੀ ਕੌਸ਼ਲ ਸਟਾਰਰ ਫ਼ਿਲਮ ਭੂਤ ਪਿੱਛਲੇ ਹਫ਼ਤੇ ਸਿਨੇਮਾ ਘਰਾਂ ‘ਚ ਰਿਲੀਜ਼ ਹੋਈ। ਬੌਕਸ ਔਫ਼ਿਸ ‘ਤੇ ਫ਼ਿਲਮ ਦੀ ਸ਼ੁਰੂਆਤੀ ਕਮਾਈ ਚੰਗੀ ਰਹੀ ਹੈ। ਫ਼ਿਲਮ ਨੇ ਪਹਿਲੇ ਦਿਨ ਚੰਗੀ ਓਪਨਿੰਗ ਹਾਸਿਲ ਕਰਦੇ ਹੋਏ ਪੰਜ ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ। ਫ਼ਿਲਮ ਨੇ ਪਹਿਲੇ ਦਿਨ ਬੌਕਸ ਆਫ਼ਿਸ ‘ਤੇ 5.10 ਕਰੋੜ ਦੀ ਕਮਾਈ ਕੀਤੀ ਹੈ। ਇਸ ਕਮਾਈ ਨਾਲ ਫ਼ਿਲਮ ਨੇ ਵਿਕੀ ਕੌਸ਼ਲ ਸਟਾਰਰ ਫ਼ਿਲਮਾਂ ਦੀ ਟੌਪ ਓਪਨਿੰਗ ਲਿਸਟ ‘ਚ ਆਪਣੀ ਜਗ੍ਹਾ ਬਣਾ ਲਈ ਹੈ। ਵਿਕੀ ਕੌਸ਼ਲ ਦੀ ਪਿਛਲੀ ਰਿਲੀਜ਼ ਉਰੀ ਦਾ ਸਰਜੀਕਲ ਸਟ੍ਰਾਇਕ ਨੇ ਬਾਕਸ ਆਫ਼ਿਸ ‘ਤੇ 8.20 ਕਰੋੜ ਦੀ ਸ਼ਾਨਦਾਰ ਓਪਨਿੰਗ ਹਾਸਿਲ ਕੀਤੀ ਸੀ। ਉਸ ਤੋਂ ਬਾਅਦ ਦੂਜੇ ਸਥਾਨ ‘ਤੇ ਆਲੀਆ ਭੱਟ ਅਤੇ ਵਿਕੀ ਕੌਸ਼ਲ ਦੀ ਫ਼ਿਲਮ ਰਾਜ਼ੀ ਸੀ ਜਿਸ ਨੇ 7.53 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਹੁਣ ਇਸ ਲਿਸਟ ‘ਚ ਤੀਸਰੇ ਸਥਾਨ ‘ਤੇ 5.10 ਕਰੋੜ ਰੁਪਏ ਦੀ ਕਮਾਈ ਨਾਲ ਭੂਤ ਪਹੁੰਚ ਗਈ ਹੈ। ਉੱਥੇ ਫ਼ਿਲਮ ਦੀ ਕਮਾਈ ਨੂੰ ਲੈ ਕੇ ਟ੍ਰੇਡ ਅਨੈਲੇਸਿਸਟਸ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਮੰਨਣਾ ਹੈ ਕਿ ਫ਼ਿਲਮ ਦੀ ਕਮਾਈ ਨੂੰ ਰਫ਼ਤਾਰ ਫ਼ੜਨ ਦੀ ਜ਼ਰੂਰਤ ਹੈ। ਤਰੁਨ ਆਦਰਸ਼ ਨੇ ਟਵੀਟ ਕਰ ਕਿਹਾ ਕਿ ਫ਼ਿਲਮ ਨੂੰ ਚੰਗੇ ਵੀਕੈਂਡ ਕੌਲੈਕਸ਼ਨ ਲਈ ਦੂਜੇ ਅਤੇ ਤੀਸਰੇ ਦਿਨ ਵਾਧੇ ਹਾਸਿਲ ਕਰਨ ਦੀ ਜ਼ਰੂਰਤ ਹੈ। ਸੂਰਜ ਪ੍ਰਤਾਪ ਸਿੰਘ ਦੁਆਰਾ ਨਿਰਦੇਸ਼ਤ ਭੂਤ: ਦਾ ਹੌਂਟਿਡ ਸ਼ਿਪ 21 ਫ਼ਰਵਰੀ ਨੂੰ ਰਿਲੀਜ਼ ਹੋਈ ਸੀ। ਫ਼ਿਲਮ ‘ਚ ਭੂਮੀ ਪੇਡਨੇਕਰ ਅਤੇ ਆਸ਼ੁਤੋਸ਼ ਰਾਣਾ ਵੀ ਅਹਿਮ ਕਿਰਦਾਰਾਂ ‘ਚ ਹਨ। ਵਿੱਕੀ ਨੇ ਭਾਵੇਂ ਹੀ ਇਸ ਹੌਰਰ ਫ਼ਿਲਮ ‘ਚ ਕੰਮ ਕਰ ਲਿਆ ਹੈ, ਪਰ ਅਸਲ ਜ਼ਿੰਦਗੀ ‘ਚ ਉਸ ਨੂੰ ਭੂਤਾਂ ਤੋਂ ਕਾਫ਼ੀ ਡਰ ਲੱਗਦਾ ਹੈ।