ਬੌਲੀਵੁਡ ਅਭਿਨੇਤਰੀ ਕ੍ਰਿਤੀ ਸੈਨਨ ਨੇ ਆਪਣੀ ਆਉਣ ਵਾਲੀ ਫ਼ਿਲਮ ਮਿਮੀ ਲਈ 15 ਕਿੱਲੋ ਭਾਰ ਵਧਾਇਆ ਹੈ। ਕ੍ਰਿਤੀ ਇਸ ਫ਼ਿਲਮ ਲਈ ਖ਼ਾਸ ਤਿਆਰੀ ਕਰ ਰਹੀ ਹੈ। ਲਛਮਣ ਓਟੇਕਰ ਨਿਰਦੇਸ਼ਿਤ ਮਿਮੀ ‘ਚ ਉਹ ਇੱਕ ਸੈਰੋਗੇਟ ਮਾਂ ਦਾ ਕਿਰਦਾਰ ਨਿਭਾਉਂਦੀ ਦਿਖੇਗੀ। ਫ਼ਿਲਮ ਮਿਮੀ ਦੀ ਕਹਾਣੀ ਇੱਕ ਅਜਿਹੀ ਔਰਤ ਦੀ ਕਹਾਣੀ ਹੈ ਜੋ ਇੱਕ ਪਤੀ ਪਤਨੀ ਲਈ ਸੈਰੋਗੇਟ ਮਾਂ ਬਣਨ ਲਈ ਮਨ੍ਹਾ ਕਰ ਦਿੰਦੀ ਹੈ, ਪਰ ਮਨ੍ਹਾ ਕਰਨ ਕਾਰਣ ਉਸ ਔਰਤ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਜਾਂਦੀ ਹੈ। ਫ਼ਿਲਮ ਮਿਮੀ ‘ਚ ਪੰਕਜ ਤ੍ਰਿਪਾਠੀ, ਸੁਪਰੀਆ ਪਾਠਕ ਅਤੇ ਮਨੋਜ ਪਾਵ੍ਹਾ ਦੀ ਵੀ ਅਹਿਮ ਭੂਮਿਕਾ ਹੈ।