ਬੌਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਇੱਕ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਇਨਸਟਾਗ੍ਰਾਮ ‘ਤੇ ਪ੍ਰਿਅੰਕਾ ਚੋਪੜਾ ਦੇ 50 ਮਿਲੀਅਨ ਫ਼ੌਲੋਅਰਜ਼ ਹੋ ਗਏ ਹਨ। ਵਿਰਾਟ ਕੋਹਲੀ ਤੋਂ ਬਾਅਦ ਅਜਿਹਾ ਕਰਨ ਵਾਲੀ ਉਹ ਦੂਜੀ ਭਾਰਤੀ ਬਣ ਗਈ ਹੈ। ਉਥੇ ਹੀ ਇਨਸਟਾਗ੍ਰਾਮ ‘ਤੇ 50 ਮਿਲੀਅਨ ਫ਼ੌਲੋਅਰਜ਼ ਪਾਉਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਵੀ ਬਣ ਗਈ ਹੈ। ਦੱਸ ਦੇਈਏ ਕਿ ਵਰਤਮਾਨ ਵਿੱਚ ਇਨਸਟਾਗ੍ਰਾਮ ‘ਤੇ ਵਿਰਾਟ ਕੋਹਲੀ ਦੇ 50.2 ਮਿਲੀਅਨ ਫ਼ੌਲੋਅਰਜ਼ ਹਨ। ਉਥੇ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਵਿਰਾਟ ਕੋਹਲੀ ਨੇ ਇਹ ਉਪਲਬਧੀ ਹਾਸਿਲ ਕਰ ਲਈ ਸੀ। ਇਨਸਟਾਗ੍ਰਾਮ ‘ਤੇ ਭਾਰਤੀਆਂ ਦੀ ਲਿਸਟ ਵਿੱਚ ਵਿਰਾਟ ਅਤੇ ਪ੍ਰਿਅੰਕਾ ਤੋਂ ਬਾਅਦ ਦੀਪਿਕਾ ਪਾਦੁਕੋਣ ਦਾ ਨੰਬਰ ਆਉਂਦਾ ਹੈ। ਇਨਸਟਾਗ੍ਰਾਮ ‘ਤੇ ਦੀਪਿਕਾ ਪਾਦੁਕੋਣ ਦੇ ਹੁਣ ਤਕ 44.2 ਮਿਲੀਅਨ ਫ਼ੌਲੋਅਰਜ਼ ਹਨ। ਇਸ ਦੇ ਨਾਲ ਹੀ ਇਨਸਟਾਗ੍ਰਾਮ ‘ਤੇ ਕਮਾਈ ਕਰਨ ਦੇ ਮਾਮਲੇ ਵਿੱਚ ਪ੍ਰਿਅੰਕਾ ਚੋਪੜਾ 19ਵੇਂ ਸਥਾਨ ‘ਤੇ ਹੈ। ਉਥੇ ਹੀ ਇਸ ਮਾਮਲੇ ਵਿੱਚ ਵਿਰਾਟ ਕੋਹਲੀ 23ਵੇਂ ਨੰਬਰ ‘ਤੇ ਹੈ।
ਦੱਸਣਯੋਗ ਹੈ ਕਿ 2019 ਦੀ ਇਨਸਟਾਗ੍ਰਾਮ ਰਿਚ ਲਿਸਟ ਵਿੱਚ ਸਿਰਫ਼ ਪ੍ਰਿਅੰਕਾ ਅਤੇ ਵਿਰਾਟ ਨੇ ਜਗ੍ਹਾ ਬਣਾਈ ਸੀ। ਇਸ ਲਿਸਟ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਆਪਣੇ ਸਪੌਂਸਰ ਪੋਸਟ ਦੇ ਮਾਧਿਅਮ ਨਾਲ ਇਨਸਟਾਗ੍ਰਾਮ ‘ਤੇ ਕੌਣ ਕਿੰਨਾ ਪੈਸਾ ਕਮਾਉਂਦਾ ਹੈ। ਪ੍ਰਿਅੰਕਾ ਇਨਸਟਾਗ੍ਰਾਮ ‘ਤੇ ਪ੍ਰਤੀ ਪੋਸਟ ਲਈ 2 ਲੱਖ 71 ਹਜ਼ਾਰ ਡਾਲਰ ਚਾਰਜ ਕਰਦੀ ਹੈ। ਉਥੇ ਵਿਰਾਟ ਇੱਕ ਪੋਸਟ ਲਈ 1 ਲੱਖ 96 ਹਜ਼ਾਰ ਡਾਲਰ ਲੈਂਦੈ। ਵਰਕਫ਼ਰੰਟ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਨੈੱਟਫ਼ਲਿਕਸ ‘ਤੇ ਆਪਣੀ ਆਉਣ ਵਾਲੀ ਫ਼ਿਲਮ ਦਾ ਵ੍ਹਾਇਟ ਟਾਈਗਰ ਵਿੱਚ ਨਜ਼ਰ ਆਵੇਗੀ।