ਭਾਰਤ ਵਿੱਚ ਕੋਰੋਨਾਵਾਇਰਸ ਦੇ ਲਪੇਟ ਵਿੱਚ ਆਏ ਲੋਕਾਂ ਦੀ ਗਿਣਤੀ 300 ਦੇ ਪਾਰ ਪਹੁੰਚ ਚੁੱਕੀ ਹੈ। ਦਿੱਲੀ ਸਮੇਤ ਮੁੰਬਈ ਦੇ ਸਾਰੇ ਸਿਨੇਮਾਘਰਾਂ ਨੂੰ ਬੰਦ ਰੱਖਣ ਦੇ ਹੁਕਮ ਦੇ ਦਿੱਤੇ ਗਏ ਹਨ। ਇਸ ਵਿਚਕਾਰ 13 ਮਾਰਚ ਨੂੰ ਅੰਗਰੇਜ਼ੀ ਮੀਡੀਅਮ ਰਿਲੀਜ਼ ਹੋਈ ਸੀ, ਪਰ ਲਗਾਤਾਰ ਘਟਦੀ ਦਰਸ਼ਕਾਂ ਦੀ ਗਿਣਤੀ ਦੇ ਚਲਦੇ ਮੇਕਰਜ਼ ਨੇ ਇਸ ਫ਼ਿਲਮ ਨੂੰ ਫ਼ਿਰ ਤੋਂ ਰਿਲੀਜ਼ ਕਰਨ ਦਾ ਫ਼ੈਸਲਾ ਲਿਆ ਹੈ। ਫ਼ਿਲਮ ਦੇ ਨਿਰਦੇਸ਼ਕ ਹੋਮੀ ਅਦਜਾਨੀਆ ਨੇ ਭਾਰਤ ਵਿੱਚ ਇਸ ਫ਼ਿਲਮ ਨੂੰ ਫ਼ਿਰ ਤੋਂ ਰਿਲੀਜ਼ ਕਰਨ ਦੀ ਆਧਿਕਾਰਿਕ ਘੋਸ਼ਣਾ ਕੀਤੀ ਹੈ। ਹੋਮੀ ਅਦਜਾਨੀਆ ਨੇ ਇਹ ਫ਼ੈਸਲਾ ਦਿੱਲੀ, ਬਿਹਾਰ, ਮੱਧ ਪ੍ਰਦੇਸ਼, ਕਰਨਾਟਕ, ਕੇਰਲ, ਜੰਮੂ ਅਤੇ ਮਹਾਰਾਸ਼ਟਰ ਦੇ ਕੁੱਝ ਸ਼ਹਿਰਾਂ ਵਿੱਚ ਕੋਰੋਨਾ ਦੇ ਆਤੰਕ ਦੇ ਚਲਦੇ ਸਿਨੇਮਾਘਰਾਂ ਦੇ ਬੰਦ ਕਰਨ ਤੋਂ ਬਾਅਦ ਲਿਆ ਹੈ।
ਇਨਸਟਾਗ੍ਰੈਮ ‘ਤੇ ਸਾਂਝੀ ਕੀਤੀ ਇੱਕ ਪੋਸਟ ਰਾਹੀਂ ਹੋਮੀ ਨੇ ਕਿਹਾ, ”ਅੱਧੀ ਰਾਤ ਤੋਂ ਭਾਰਤ ਦੇ ਜ਼ਿਆਦਾਤਰ ਸਿਨੇਮਾਘਰਾਂ ਨੂੰ ਅਗਲੀ ਸੂਚਨਾ ਤਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਜਦੋਂ ਵੀ ਸੁਰੱਖਿਅਤ ਹੋਵੇਗਾ ਅਸੀਂ ਅੰਗਰੇਜ਼ੀ ਮੀਡੀਅਮ ਨੂੰ ਫ਼ਿਰ ਤੋਂ ਰਿਲੀਜ਼ ਕਰਾਂਗੇ। ਓਦੋਂ ਤਕ ਸੁਰੱਖਿਅਤ ਰਹੋ ਅਤੇ ਇੱਕ-ਦੂਜੇ ਨਾਲ ਵਧੀਆ ਵਰਤਾਓ ਕਰੋ।
ਅੰਗਰੇਜ਼ੀ ਮੀਡੀਅਮ ਦੇ ਪਹਿਲੇ ਦਿਨ ਦੇ ਬੌਕਸ ਔਫ਼ਿਸ ਕੋਲੈਕਸ਼ਨ ਦੀ ਗੱਲ ਕਰੀਏ ਤਾਂ ਫ਼ਿਲਮ ਨੇ 4.03 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਉਥੇ ਹੀ ਦੂੱਜੇ ਦਿਨ ਕਰੀਬ ਤਿੰਨ ਕਰੋੜ ਰੁਪਏ ਦੇ ਕੋਲੈਕਸ਼ਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਲਿਹਾਜ਼ ਨਾਲ ਦੋ ਦਿਨਾਂ ਵਿੱਚ ਅੰਗਰੇਜ਼ੀ ਮੀਡੀਅਮ ਦੀ ਕਮਾਈ ਕਰੀਬ ਸੱਤ ਕਰੋੜ ਰੁਪਏ ‘ਤੇ ਪਹੁੰਚ ਗਈ। ਧਿਆਨਯੋਗ ਹੈ ਕਿ ਹੋਮੀ ਆਦਜਾਨੀਆ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਇਰਫ਼ਾਨ ਖ਼ਾਨ, ਕਰੀਨਾ ਕਪੂਰ, ਰਾਧਿਕਾ ਮਦਾਨ, ਦੀਵਾ ਡੋਬਰੀਆਲ ਆਦਿ ਮੁੱਖ ਭੂਮਿਕਾਵਾਂ ਵਿੱਚ ਹਨ।