ਨਵੀਂ ਦਿੱਲੀ – UAE ਵਿੱਚ 10 PL ਕ੍ਰਿਕਟ ਟੂਰਨਮੈਂਟ ਖ਼ਤਮ ਹੋਘਇਆ। ਭਾਰਤ ਪਰਤਣ ‘ਤੇ ਇਨ੍ਹਾਂ ਸਾਰੇ ਕ੍ਰਿਕਟਰਾਂ ਦਾ ਕੋਰੋਨਾ ਟੈੱਸਟ ਕਰਾਇਆ ਗਿਆ। ਇਸ ਟੂਰਨਾਮੈਂਟ ਦੇ ਰਾਏਗੜ੍ਹ ਜ਼ਿਲ੍ਹੇ ਦੇ 25 ਕ੍ਰਿਕਟਰਾਂ ਨੇ ਹਿੱਸਾ ਲਿਆ ਸੀ ਜੋ ਦੁਨੀਆਂ ਦੇ ਬੈੱਸਟ ਟੈਨਿਸ ਬਾਲ ਕ੍ਰਿਕਟਰਾਂ ਵਿੱਚ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਨੇ UAE ਦੇ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਹੋਏ ਇਸ ਕ੍ਰਿਕਟ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ। ਭਾਰਤ ਪਰਤਣ ‘ਤੇ ਅਜਿਹੀਆਂ ਖ਼ਬਰਾਂ ਆਈਆਂ ਕਿ ਇਨ੍ਹਾਂ ਵਿੱਚੋਂ 11 ਕ੍ਰਿਕਟਰ ਨਵੀਂ ਮੁੰਬਈ ਦੇ ਇੱਕ ਹਸਪਤਾਲ ਵਿੱਚ ਕੋਰੋਨਾ ਟੈੱਸਟ ਕਰਾਉਣ ਤੋਂ ਬਾਅਦ ਭੱਜ ਗਏ।
ਅਜਿਹਾ ਵੀ ਕਿਹਾ ਗਿ ਕਿ ਇਨ੍ਹਾਂ 11 ਕ੍ਰਿਕਟਰਾਂ ਨੂੰ ਕੁਆਰਨਟੀਨ ਕੀਤਾ ਗਿਆ ਸੀ ਜਿੱਥੋਂ ਉਹ ਸੂਕਿਓਰਿਟੀ ਤੋੜ ਕੇ ਭੱਜ ਗਏ। ਰਿਪੋਰਟ ਮੁਤਾਬਿਕ ਇਹ ਸਭ ਤਦ ਸ਼ੁਰੂ ਹੋਇਆ ਜਦੋਂ ਇੱਕ ਲੋਕਲ ਚੈਨਲ ਨੇ ਦਾਅਵਾ ਕੀਤਾ ਕਿ 11 ਖਿਡਾਰੀ, ਜੋ ਦੁਬਈ ਵਿੱਚ ਕ੍ਰਿਕਟ ਮੈਚ ਖੇਡ ਕੇ ਵਾਪਿਸ ਪਰਤੇ ਹਨ, ਨਵੀਂ ਮੁੰਬਈ ਦੇ ਹਸਪਤਾਲ ਵਿਚੋਂ ਭੱਜ ਗਏ। ਉਸ ਤੋਂ ਬਾਅਦ ਕਈ ਅਖ਼ਬਾਰਾਂ ਅਤੇ ਵੈੱਬਸਾਈਟਸ ‘ਤੇ ਵੀ ਅਜਿਹੀਆਂ ਖ਼ਬਰਾਂ ਆਈਆਂ। ਉਸ ਤੋਂ ਬਾਅਦ ਮਿਊਨੀਸੀਪਲ ਕੌਰਪੋਰੇਸ਼ਨ ਲੋਕਲ ਪੁਲੀਸ ਦੇ ਨਾਲ ਮਿਲ ਕੇ ਹਰਕਤ ਵਿੱਚ ਆਈ। ਅੰਕੁਰ ਸਿੰਘ ਰਾਏਗੜ੍ਹ ਤੋਂ ਹਨ ਅਤੇ 10 PL ਟੂਰਨਾਮੈਂਟ ਵਿੱਚ ਉਸ ਨੇ ਭਾਰਤ ਦੀ ਕਪਤਾਨੀ ਕੀਤੀ ਸੀ ਅਤੇ ਖ਼ਿਤਾਬ ਵੀ ਜਿਤਾਇਆ ਸੀ।
ਗਲਫ਼ ਨਿਊਜ਼ ਮੁਤਾਬਿਕ, ਜਦੋਂ ਅੰਕੁਰ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਸ ਨੇ ਕਿਹਾ, ”ਮੈਂ ਇਸ ਖ਼ਬਰ ਨਾਲ ਹੈਰਾਨ ਹਾਂ। ਇਹ ਪੂਰੀ ਤਰ੍ਹਾਂ ਨਾਲ ਗ਼ਲਤ ਖ਼ਬਰ ਹੈ। ਅਸੀਂ ਸਾਰੇ ਮੁੰਬਈ ਏਅਰ ਪੋਰਟ ‘ਤੇ ਕਲੀਅਰੈਂਸ ਮਿਲਣ ਤੋਂ ਬਾਅਦ ਬਾਹਰ ਨਿਕਲੇ। ਦੁਬਈ ਤੋਂ ਪਰਤਣ ਤੋਂ ਬਾਅਦ ਅਸੀਂ ਮੁੰਬਈ ਏਅਰਪੋਰਟ ਤੋਂ ਹਸਪਤਾਲ ਗਏ ਅਤੇ ਕੋਰੋਨਾਵਾਇਰਸ ਟੈੱਸਟ ਕਰਾਉਣ ਤੋਂ ਬਾਅਦ ਹੀ ਘਰ ਪਰਤੇ ਹਾਂ। ਅਸੀਂ ਜਦੋਂ ਘਰ ਪਹੁੰਚੇ ਤਾਂ ਸਾਡੇ ਵਿਚੋਂ ਕੁੱਝ ਨੂੰ ਫ਼ਿਰ ਹਸਪਤਾਲ ਆਉਣ ਲਈ ਕਿਹਾ ਗਿਆ ਅਤੇ ਅਸੀਂ ਅਜਿਹਾ ਹੀ ਕੀਤਾ। ਅਸੀਂ ਕਿਵੇਂ ਵੀ ਭੱਜ ਕੇ ਨਹੀਂ ਗਏ। 10 PL ਟੂਰਨਾਮੈਂਟ ਦੇ ਆਯੋਜਕ ਅਬਦੁਲ ਲਤੀਫ਼ ਖ਼ਾਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੋਈ ਵੀ ਕ੍ਰਿਕਟਰ ਅਜਿਹਾ ਨਹੀਂ ਕਰ ਸਕਦਾ। ਇਹ ਸਭ ਰਾਏਗੜ੍ਹ ਦੇ ਮਸ਼ਹੂਰ ਕ੍ਰਿਕਟਰ ਹਨ ਅਤੇ ਸਾਰੇ ਉਨ੍ਹਾਂ ਨੂੰ ਜਾਣਦੇ ਹਨ। ਉਹ ਅਜਿਹੇ ‘ਚ ਕਿੱਥੇ ਭੱਜ ਕੇ ਜਾਣਗੇ? ਜਦੋਂ ਟੈੱਸਟ ਦੀ ਰਿਪੋਰਟ ਆਈ ਹੀ ਨਹੀਂ ਤਾਂ ਉਹ ਉੱਥੋਂ ਕਿਉਂ ਭੱਜਣਗੇ?