ਗਰਭ ਅਵੱਸਥਾ ਦੌਰਾਨ ਹੋਣ ਵਾਲੇ ਛੋਟੇ ਮੋਟੇ ਦਰਦ ਲਈ ਪੈਰਾਸਿਟਾਮੋਲ ਵਰਗੀਆਂ ਆਮ ਦਰਦ ਰੋਕੂ ਦਵਾਈਆਂ ਲੈਣ ਵਾਲੀਆਂ ਔਰਤਾਂ ਅਤੇ ਮਰਦਾਂ ਨੂੰ ਸਾਵਧਾਨ ਹੋਣਾ ਪਵੇਵੇਗਾ ਕਿਉਂਕਿ ਇੱਕ ਨਵੇਂ ਅਧਿਐਨ ‘ਚ ਪਤਾ ਲੱਗਿਆ ਹੈ ਕਿ ਇਸ ਤਰ੍ਹਾਂ ਦੀਆਂ ਦਰਦ ਰੋਕੂ ਦਵਾਈਆਂ ਦੀ ਵਰਤੋਂ ਕਰਨ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੀ ਪ੍ਰਜਣਨ ਸਮੱਰਥਾ ਘੱਟ ਹੁੰਦੀ ਜਾਂਦੀ ਹੈ।
ਬ੍ਰਿਟੇਨ ‘ਚ ਐਡਿਨਬਰਾ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਚੂਹਿਆਂ ‘ਤੇ ਇਸ ਦਾ ਪ੍ਰੀਖਣ ਕੀਤਾ ਅਤੇ ਪਾਇਆ ਕਿ ਜਦੋਂ ਇੱਕ ਚੂਹੀ ਨੂੰ ਗਰਭ ਅਵੱਸਥਾ ਦੌਰਾਨ ਆਮ ਦਰਦ ਰੋਕੂ ਦਵਾਈ ਦਿੱਤੀ ਗਈ ਤਾਂ ਉਸ ਦੀ ਮਾਦਾ ਸੰਤਾਨ ‘ਚ ਅੰਡਾਣੂਆਂ ਦੀ ਗਿਣਤੀ ਘੱਟ ਸੀ, ਅਤੇ ਕੁੱਝ ਅਜਿਹਾ ਹੀ ਪ੍ਰਭਾਵ ਨਰ ਸੰਤਾਨਾਂ ਦੇ ਜਨਮ ‘ਤੇ ਵੀ ਦੇਖਣ ਨੂੰ ਮਿਲਿਆ।
ਨਵਜਨਮੇ ਨਰ ਚੂਹੇ ਕੋਲ ਉਨ੍ਹਾਂ ਕੋਸ਼ਿਕਾਵਾਂ ਦੀ ਕਮੀ ਸੀ ਜੋ ਭਵਿੱਖ ‘ਚ ਉਸ ਦੇ ਸ਼ਕਰਾਣੂਆਂ ਦੀ ਗਿਣਤੀ ਵਧਾ ਸਕਦੇ ਸਨ ਹਾਲਾਂਕਿ ਬਾਲਗ ਹੋਣ ਦੇ ਸਮੇਂ ਤਕ ਉਨ੍ਹਾਂ ਦੀ ਪ੍ਰਜਣਨ ਪ੍ਰਣਾਲੀ ਆਮ ਹੋ ਗਈ। ਸ਼ੋਧਕਰਤਾਵਾਂ ਨੇ ਕਿਹਾ ਹੈ ਕਿ ਇਹ ਖੋਜਾਂ ਮਹੱਤਵਪੂਰਣ ਹਨ ਕਿਉਂਕਿ ਇਸ ‘ਚ ਚੂਹਿਆਂ ਅਤੇ ਇਨਸਾਨਾਂ ਵਿਚਕਾਰ ਪ੍ਰਜਨਨ ਪ੍ਰਣਾਲੀ ਦੇ ਵਿਚਕਾਰ ਦੀ ਸਮਾਨਤਾ ਨੂੰ ਸਮਝਣ ਦੀ ਮਦਦ ਮਿਲਦੀ ਹੈ।
ਸੂਰਜਵੰਸ਼ੀ